ਤਰਸਯੋਗ ਹਾਲਤ ਤੇ ਰੋਸ ਵਜੋਂ ਨਗਰ ਸੁਧਾਰ ਸਭਾ ਨੇ ਸ਼ਹਿਰੀਆਂ ਨੂੰ ਵੰਡੇ ਕਾਲੇ ਬਿੱਲੇ ਅਤੇ ਝੰਡੇ

0
151

ਬੁਢਲਾਡਾ 27 ਜੁਲਾਈ ( (ਸਾਰਾ ਯਹਾ, ਅਮਨ ਮਹਿਤਾ)– ਨਗਰ ਸੁਧਾਰ ਸਭਾ ਵੱਲੋਂ ਸ਼ਹਿਰ ਦੀ ਨਰਕਮਈ ਹਾਲਤ ਨੂੰ ਸੁਧਾਰਨ ਲਈ ਆਰੰਭੀ ਰੋਸ ਮੁਹਿੰਮ ਤਹਿਤ ਸ਼ਹਿਰ ਵਿੱਚ ਕਾਲੇ ਝੰਡੇ, ਕਾਲੇ ਬਿੱਲੇ, ਕਾਲੇ ਮਾਸਕ ਦੁਕਾਨ^ਦੁਕਾਨ *ਤੇ ਜਾ ਕੇ ਵੰਡੇ ਅਤੇ ਇਸ ਮੁਹਿੰਮ ਦਾ ਘੇਰਾ ਵਿਸ਼ਾਲ ਕਰਕੇ ਵਪਾਰਕ ਕਾਰੋਬਾਰੀਆਂ ਤੋਂ ਸਹਿਯੋਗ ਦੀ ਮੰਗ ਕੀਤੀ। ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਨੇ ਉਤਸ਼ਾਹਜਨਕ ਹੁੰਗਾਰਾ ਦਿੱਤਾ। ਨਗਰ ਸੁਧਾਰ ਸਭਾ ਦੇ ਆਗੂਆਂ ਪਵਨ ਨੇਵਟੀਆ , ਮਾਸਟਰ ਰਘੂਨਾਥ ਸਿੰਗਲਾ ਅਤੇ ਸ: ਅਵਤਾਰ ਸਿੰਘ ਸੇਵਾ ਮੁਕਤ ਹੌਲਦਾਰ ਨੇ ਆਪਣੀ ਸਾਰੀ ਟੀਮ ਸਮੇਤ ਅੱਤ ਦੀ ਗਰਮੀ ਵਿੱਚ ਦੁਕਾਨ^ਦੁਕਾਨ ‘ਤੇ ਜਾ ਕੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ, ਪੀਣ ਲਈ ਸਾਫ਼ ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਅਤੇ ਸ਼ਹਿਰ ਵਿੱਚੋਂ ਗੰਦਗੀ ਦੇ ਢੇਰ ਉਠਾਉਣ ਦੀ ਮੰਗ ਕੀਤੀ। ਇਸ ਮੌਕੇ ਸਤਪਾਲ ਸਿੰਘ ਕਟੌਦੀਆ, ਪ੍ਰੇਮ ਸਿੰਘ ਦੋਦੜਾ, ਰਾਕੇਸ਼ ਘੱਤੂ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਮੇਜਰ ਸਿੰਘ ਮਾਰਕਿਟ ਕਮੇਟੀ ਆਦਿ ਵੀ ਨਾਲ ਸਨ। ਆਗੂਆਂ ਨੇ ਕਿਹਾ ਕਿ ਬਾਰਿਸ਼ਾਂ ਦਾ ਮੌਸਮ ਹੋਣ ਕਰਕੇ ਸਾਰਾ ਸ਼ਹਿਰ ਜਲ-ਥਲ ਹੋ ਜਾਂਦਾ ਹੈ, ਲੋਕਾਂ ਦਾ ਜਿਉਣਾ ਦੁੱਭਰ ਹੋ ਜਾਂਦਾ ਹੈ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਚੇਤਾਵਨੀ ਦੇ ਕਿ ਜੇਕਰ ਸ਼ਹਿਰ ਨੂੰ ਦਰਪੇਸ਼ ਇਨਾਂ ਭੱਖਵੀਆਂ ਸਮੱਸਿਆਵਾਂ ਦਾ ਫੌਰੀ ਹੱਲ ਨਾ ਕੀਤਾ ਤਾਂ ਸ਼ਹਿਰ ਵਾਸੀ ਮਜਬੂਰੀਵੱਸ ਤਿੱਖਾ ਸੰਘਰਸ਼ ਵਿੱਢ ਦੇਣਗੇ।

NO COMMENTS