ਤਰਨਤਾਰਨ05,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ : ਤਰਨਤਾਰਨ ਦੀ ਰਾਮ ਦੇਵ ਕਲੋਨੀ ਵਿਚ ਇਕ ਵਿਅਕਤੀ ਨੇ ਆਪਣੀ ਪੰਜ ਮਹੀਨਿਆਂ ਦੀ ਬੱਚੀ ਨੂੰ ਜ਼ਮੀਨ ‘ਤੇ ਸੁੱਟ -ਸੁੱਟ ਕੇ ਮਾਰ ਦਿੱਤਾ ਹੈ। ਮਾਮਲਾ ਪਤੀ ਪਤਨੀ ਦੇ ਝਗੜੇ ਦਾ ਹੈ। ਇਸ ਇਲਾਕੇ ਵਿੱਚ ਰਹਿਣ ਵਾਲੇ ਅਬਦੁਲ ਅਤੇ ਉਸਦੀ ਪਤਨੀ ਮੱਖੂ ਵਿੱਚਕਾਰ ਝਗੜਾ ਰਹਿੰਦਾ ਸੀ। ਮ੍ਰਿਤਕ ਬੱਚੀ ਸੋਰਭੀ ਦੇ ਨਾਨਾ ਭੁੱਟੋ ਮੁਤਾਬਿਕ ਅਬਦੁਲ ਅਕਸਰ ਮੱਖੂ ਅਤੇ ਆਪਣੀ 5 ਮਹੀਨੇ ਦੀ ਬੱਚੀ ਸੋਰਭੀ ਨੂੰ ਕੁੱਟਦਾ ਰਹਿੰਦਾ ਸੀ। ਜਿਸ ਤੋਂ ਤੰਗ ਆ ਕੇ ਮੱਖੂ ਅਪਣੀ ਧੀ ਨੂੰ ਲੈ ਕੇ ਅਪਣੇ ਪੇਕੇ ਆ ਗਈ ਅਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਤੋਂ ਬਾਅਦ ਪਤਨੀ ਆਪਣੇ 5 ਮਹੀਨੇ ਦੀ ਬੱਚੀ ਨੂੰ ਪੇ ਕੇ ਘਰ ਆ ਕੇ ਰਹਿਣ ਲੱਗ ਪਈ। ਭੁੱਟੋ ਮੁਤਾਬਿਕ ਅਬਦੁਲ ਅਪਣੇ ਜੀਜੇ ਦੇ ਨਾਲ ਉਹਨਾਂ ਦੇ ਘਰ ਆਇਆ ਅਤੇ ਮੱਖੂ ਨੂੰ ਘਰ ਵਾਪਿਸ ਜਾਨ ਲਈ ਕਹਿਣ ਲੱਗਾ ਪਰ ਮੱਖੂ ਨੇ ਵਾਪਿਸ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਅਬਦੁਲ ਨੇ ਮੱਖੂ ਕੋਲੋ ਅਪਣੀ ਧੀ ਖੋਹ ਲਈ ਅਤੇ ਭੱਜ ਗਿਆ। ਜਦੋਂ ਉਹਨਾਂ ਨੇ ਅਬਦੁਲ ਦਾ ਪਿੱਛਾ ਕੀਤਾ ਤਾਂ ਅਬਦੁਲ ਨੇ ਆਪਣੀ ਧੀ ਸੋਰਭੀ ਨੂੰ ਜ਼ਮੀਨ ਉੱਤੇ ਸੁੱਟ ਸੁੱਟ ਕੇ ਮਾਰ ਦਿੱਤਾ ਅਤੇ ਫਰਾਰ ਹੋ ਗਿਆ। ਜਿਸਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ। ਓਧਰ ਥਾਣਾ ਸਿਟੀ ਦੇ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਆਰੋਪੀ ਅਬਦੁਲ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਬਦੁਲ ਨੂੰ ਗਿਰਫ਼ਤਾਰ ਵੀ ਕਰ ਲਿਆ ਗਿਆ ਹੈ।