
ਮਾਨਸਾ 05,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੀ ਵਰਚੁਅਲ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਛੇਵੇਂ ਪੇ-ਕਮਿਸ਼ਨ ਦੀ ਮਿਆਦ 31 ਅਗਸਤ 2021ਤੱਕ ਵਧਾਉਣ ਤੇ ਸਖਤ ਨਿਖੇਧੀ ਕੀਤੀ ਗਈ ਹੈ ਇਸ ਸਮੇਂ ਨਰਿੰਦਰ ਸਿੰਘ ਮਾਖਾ ਅਤੇ ਗੁਰਦਾਸ ਸਿੰਘ ਰਾਏਪੁਰ ਨੇ ਮੰਗ ਕੀਤੀ ਕਿ ਕਮਿਸਨ ਦੀ ਰਿਪੋਰਟ ਤੁਰੰਤ ਜਨਤਕ ਕੀਤੀ ਜਾਵੇ! ਉਹਨਾਂ ਕਿਹਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਬਜ਼ਟ ਸ਼ੈਸਨ ਦੌਰਾਨ ਪੰਜਾਬ ਦੇ ਪਵਿੱਤਰ ਸਦਨ ਵਿਚ ਇਹ ਆਖਿਆ ਸੀ ਕਿ ਰਿਪੋਰਟ ਪਹਿਲੀ ਜੁਲਾਈ ਤੋਂ ਲਾਗੂ ਕਰ ਦਿੱਤੀ ਜਾਵੇਗੀ ਵੀ ਮੁਲਾਜਮਾਂ ਵਾਸਤੇ ਗੁੰਮਰਾਹਕੁੰਨ ਹੀ ਸਾਬਤ ਹੋਈ! ਇਸ ਸਮੇਂ ਸੀਨੀ.ਮੀਤ ਪ੍ਰਧਾਨ ਬਲਵਿੰਦਰ ਉੱਲਕ ਅਤੇ ਵਿੱਤ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਆਪ ਮੰਨ ਰਹੀ ਹੈ ਕਿ ਕਮਿਸਨ ਨੇ ਰਿਪੋਰਟ ਪੰਜਾਬ ਸਰਕਾਰ ਨੂੰ ਸੌਪ ਦਿੱਤੀ ਹੈ ਤੇ ਚਰਚਾ ਇਹ ਵੀ ਸੀ ਕਿ ਇਹ ਰਿਪੋਰਟ 02 ਜੂਨ ਦੀ ਕੈਬਨਿਟ ਮੀਟਿੰਗ ਵਿਚ ਵਿਚਾਰੀ ਜਾਣੀ ਸੀ, ਹੁਣ ਦੂਸਰੇ ਪਾਸੇ ਪੇ-ਕਮਿਸ਼ਨ ਦੀ ਦੁਬਾਰਾ ਮਿਆਦ ਵਧਾਉਣ ਪਿੱਛੇ ਕੀ ਤਰਕ ਹੈ ? ਮੀਤ ਪ੍ਰਧਾਨ ਗੁਰਪ੍ਰੀਤ ਦਲੇਲਵਾਲਾ ਤੇ ਲਖਵਿੰਦਰ ਮਾਨ ਨੇ ਕਿਹਾ ਕਿ ਇਹ ਸਭ ਸਿਰਫ ਡੰਗ ਟਪਾਈ ਨੀਤੀ ਤਹਿਤ ਹੀ ਕੀਤਾ ਜਾ ਰਿਹਾ ਹੈ! ਦਰਸ਼ਨ ਜਟਾਣਾ ਅਤੇ ਸੁਖਦੀਪ ਸਿੰਘ ਗਿੱਲ ਨੇ ਕਿਹਾ ਕਿ ਜੋ ਸਾਂਝੇ ਮੁਲਾਜਮ ਤੇ ਪੈਨਸ਼ਨਰਜ਼ ਫਰੰਟ ਵਲੋਂ ਅਗਲਾ ਪ੍ਰੋਗਰਾਮ ਦਿੱਤਾ ਜਾਵੇਗਾ ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ! ਇਸ ਸਮੇਂ ਮੀਟਿੰਗ ਵਿਚ ਸਹਿਦੇਵ ਸਿੰਘ, ਹਰਦੀਪ ਸਿੰਘ, ਬੂਟਾ ਸਿੰਘ, ਪ੍ਰਗਟ ਸਿੰਘ ਰਿਉਂਦ, ਗੋਬਿੰਦ ਮੱਤੀ, ਪ੍ਰਭੂ ਰਾਮ, ਅਨਿਲ ਕੁਮਾਰ, ਵਿਜੈ ਕੁਮਾਰ, ਇਕਬਾਲ ਸਿੰਘ, ਗੁਰਵਿੰਦਰ ਸਿੰਘ ਮਾਖਾ , ਮਨਪ੍ਰੀਤ ਸਿੰਘ ਖੈਰਾ ਕਲਾਂ, ਦਿਲਬਾਗ ਸਿੰਘ ਰਿਉਂਦ, ਸਵਰਨ ਸਿੰਘ,ਰਾਜ ਕੁਮਾਰ ਆਦਿ ਹਾਜ਼ਰ ਸਨ
