ਮਾਨਸਾ 25,ਅਪ੍ਰੈਲ (ਸਾਰਾ ਯਹਾਂ/ਜੋਨੀ ਜਿੰਦਲ) : ਡੇਰਾ ਸੱਚਾ ਸੌਦਾ ਦੇ ਸਥਾਨਕ ਸ਼ਰਧਾਲੂਆਂ ਵੱਲੋਂ 25 ਅਪੑੈਲ ਐਂਤਵਾਰ ਨੂੰ ਜਿਲ੍ਹਾ ਪੱਧਰੀ ਸਿਵਲ ਹਸਪਤਾਲ ਮਾਨਸਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ ਜਿਸ ਦੌਰਾਨ 50 ਯੂਨਿਟ ਖੂਨ ਇਕੱਤਰ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਦਰਾਂ ਮੈਂਬਰ ਅੰਮੑਿਤਪਾਲ ਸਿੰਘ, ਰਾਕੇਸ਼ ਕੁਮਾਰ, ਤਰਸੇਮ ਚੰਦ ਅਤੇ ਖੂਨਦਾਨ ਸੰਮਤੀ ਦੇ ਜਿੰਮੇਵਾਰ ਜੀਵਨ ਕੁਮਾਰ ਜਿੰਦਲ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਉੁਕਤ ਅਨੁਸਾਰ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦੌਰਾਨ 50 ਯੂਨਿਟ ਖੂਨਦਾਨ ਹੋਇਆ। ਇਸ ਮੌਕੇ ਜਿੰਮੇਵਾਰ ਜੀਵਨ ਕੁਮਾਰ ਜਿੰਦਲ ਵੱਲੋਂ 61ਵੀਂ ਵਾਰ ਖੂਨਦਾਨ ਕੀਤਾ ਗਿਆ।
ਕੈਂਪ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਚੰਦ ਸਿੰਘ ਅਤੇ ਬਲੱਡ ਟਰਾਂਸਫਿਊਜਨ ਅਫਸਰ ਡਾ. ਬਬੀਤਾ ਰਾਣੀ ਵੱਲੋਂ ਕਰਵਾਈ ਗਈ। ਇੰਨਾਂ ਅਧਿਕਾਰੀਆਂ ਨੇ ਡੇਰਾ ਸ਼ਰਧਾਲੂਆਂ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਸੇਵਾ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਕੌਂਸਲਰ ਕੰਚਨ ਸੇਠੀ ਅਤੇ ਕੑਿਸ਼ਨਾ ਦੇਵੀ ਵੱਲੋਂ ਵੀ ਸੇਵਾਦਾਰਾਂ ਦੇ ਉਦਮ
ਦੀ ਸ਼ਲਾਘਾ ਕੀਤੀ ਗਈ।ਕੈਂਪ ਦੌਰਾਨ ਸ਼ਹਿਰ ਦੇ ਮੋਹਤਬਰ ਡਾ. ਕੑਿਸ਼ਨ ਸੇਠੀ ਨੇ ਵੀ ਸ਼ਿਰਕਤ ਕੀਤੀ।
ਖੂਨਦਾਨ ਕੈਂਪ ਦੀ ਸਫਲਤਾ ਲਈ ਨਰੇਸ਼ ਕੁਮਾਰ, ਖੁਸਵੰਤ ਸਿੰਘ, ਹੰਸਰਾਜ, ਤਰੁਣ ਚੁੱਘ ਆਦਿ ਸੇਵਾਦਾਰਾਂ ਨੇ ਸਹਿਯੋਗ ਦਿੱਤਾ।