
ਸਰਦੂਲਗੜ੍ਹ 28 ਫਰਵਰੀ (ਸਾਰਾ ਯਹਾ /ਬਲਜੀਤ ਪਾਲ ):ਡੇਰਾ ਬਾਬਾ ਹਕਤਾਲਾ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਇਸ ਮੇਲੇ ਦੌਰਾਨ ਵੱਖ ਵੱਖ ਡੇਰਿਆਂ ਤੋਂ ਸੰਤ ਮਹਾਤਮਾ ਪਹੁੰਚੇ ਹੋਏ ਸਨ। ਮੀਡੀਆ ਕਲੱਬ ਸਰਦੂਲਗੜ੍ਹ ਵੱਲੋਂ ਇਕ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਵਿੱਚ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਟੀਮ ਖੂਨ ਇਕੱਤਰ ਕਰਨ ਲਈ ਪਹੁੰਚੀ ਖੂਨਦਾਨ ਕੈਂਪ ਦੌਰਾਨ ਨੱਬੇ ਯੂਨਿਟ ਖੂਨਦਾਨ ਕੀਤਾ ਗਿਆ ਕੈਂਪ ਦਾ ਉਦਘਾਟਨ ਸੰਤ ਬਾਬਾ ਰਤਨਦਾਸ ਜਖ਼ੇਪਲ ਵਾਲਿਆਂ ਨੇ ਕੀਤਾ।

ਹੋਣ ਵਾਲਿਆਂ ਨੂੰ ਸਨਮਾਨਤ ਕਰਦਿਆਂ ਡੇਰਾ ਬਾਬਾ ਹਕਤਾਲਾ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਦਾਸ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਖ਼ੂਨਦਾਨ ਕਰਨਾ ਚਾਹੀਦਾ ਹੈ ਖ਼ੂਨਦਾਨ ਕਰਨ ਨਾਲ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਇਸ ਮੌਕੇ ਸਤਪਾਲ ਵਰਮਾ ਸ਼ਹਿਰੀ ਪ੍ਰਧਾਨ ਮਥਰਾ

ਦਾਸ ਗਰਗ ਮਾਸਟਰ ਦੇਵੀ ਲਾਲ ਮਨੀਸ਼ ਗਰਗ ਜਤਿੰਦਰ ਸੋਢੀ ਮੀਡੀਆ ਕਲੱਬ ਦੇ ਪ੍ਰਧਾਨ ਸੰਜੀਵ ਸਿੰਗਲਾ ਚੇਅਰਮੈਨ ਲਸ਼ਮਣ ਸਿੰਘ ਦਸੌਂਧੀਆ ਆਦਿ ਹਾਜ਼ਰ ਸਨ।
