ਡੇਰਾ ਪ੍ਰੇਮੀਆਂ ਨੇ 18 ਨਿੱਜੀ ਹਸਪਤਾਲ ਅਤੇ ਲੈਬਾਰਟਰੀਜ ਨੂੰ ਕੀਤਾ ਸੈਨੇਟਾਈਜ

0
96

ਮਾਨਸਾ 13 ਮਈ  (ਸਾਰਾ ਯਹਾ/ਹੀਰਾ ਸਿੰਘ ਮਿੱਤਲ ) ਕਰੋਨਾ ਕਹਿਰ ਕਾਰਨ ਚੱਲ ਰਹੇ ਲਾਕਡਾਊਨ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਜਰੂਰਤ ਮੁਤਾਬਕ ਸੇਵਾ ਕਾਰਜ ਲਗਾਤਾਰ ਜਾਰੀ ਹਨ। 12 ਮਈ ਮੰਗਲਵਾਰ ਨੂੰ ਸਥਾਨਕ ਡੇਰਾ ਪ੍ਰੇਮੀਆਂ ਵੱਲੋਂ ਸ਼ਹਿਰ ਦੇ 18 ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀਜ ਨੂੰ ਸੈਨੇਟਾਈਜ ਕਰਨ ਦੇ ਨਾਲ ਨਾਲ ਸੜਕ ਹਾਦਸੇ ਰੋਕਣ ਅਤੇ ਵਹੀਕਲਾਂ ਦਾ ਰਾਤ ਸਮੇਂ ਪੁਲਿਸ ਨਾਕਿਆਂ ’ਤੇ ਰੋਕਣ ਨੂੰ ਯਕੀਨੀ ਬਣਾਉਣ ਲੀ ਪੁਲਿਸ ਬੈਰੀਕੇਡਾਂ ਨੂੰ ਰਿਫਲੈਕਟਰ ਲਾਏ ਗਏ।

                   ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆਹੁਦੇਦਾਰਾਂ ਵੱਲੋਂ ਕਰੋਨਾ ਮੁਸੀਬਤ ਕਾਰਨ ਸ਼ਹਿਰ ਦੇ ਨਿੱਜੀ ਹਸਪਤਾਲਾਂ ਨੂੰ ਸੈਨੇਟਾਈਜ ਕਰਨ ਦੀ ਲਿਖਤੀ ਅਪੀਲ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ 12 ਮਈ ਮੰਗਲਵਾਰ ਨੂੰ 18 ਨਿੱਜੀ ਹਸਪਤਾਲ ਅਤੇ ਲੈਬਾਰਟਰੀਜ ਨੂੰ ਸੈਨੇਟਾਈਜ ਕੀਤਾ ਗਿਆ।  ਡੇਰਾ ਪ੍ਰੇਮੀਆਂ ਵੱਲੋਂ ਸੁਰੇਸ਼ ਨੱਕ ਕੰਨ ਗਲ ਹਸਪਤਾਲ, ਸੁਨੀਤ ਜਿੰਦਲ ਹਸਪਤਾਲ, ਦੀਪਿਕਾ ਹਸਪਤਾਲ, ਰੇਖੀ ਨਰਸਿੰਗ ਹੋਮ, ਜਨਕ ਰਾਜ ਹਸਪਤਾਲ, ਵਿਰਕ ਹਸਪਤਾਲ, ਕੇ.ਪੀ. ਹਸਪਤਾਲ, ਬਾਂਸਲ ਹਸਪਤਾਲ, ਤਰਲੋਕ ਹਸਪਤਾਲ, ਕਟੋਦੀਆਂ ਹਸਤਪਾਲ, ਅਪੈਕਸ ਹਸਪਤਾਲ, ਅਡਵਾਂਸ ਆਈ ਕੇਅਰ ਸੈਂਟਰ, ਪ੍ਰਸ਼ੋਤਮ ਜਿੰਦਲ ਹਸਪਤਾਲ, ਕੁਲਵੰਤ ਨਰਸਿੰਗ ਹੋਮ, ਯਸ਼ਪਾਲ ਹਸਪਤਾਲ ਅਤੇ ਅੰਕੁਸ਼ ਲੈਬਾਰਟਰੀ ਤੇ ਕਸ਼ਮੀਰੀ ਲੈਬਾਰਟਰੀ ਨੂੰ ਸੈਨੇਟਾਈਜ ਕੀਤਾ। ਇੰਨ੍ਹਾਂ ਨਿੱਜੀ ਹਸਪਤਾਲਾਂ ਅਤੇ ਲੈਬਾਰਟਰੀਜ ਨੂੰ ਸੈਨੇਟਾਈਜ ਕਰਨ ਸਮੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕੰਮ ਮੁਕੰਮਲ ਕੀਤਾ ਗਿਆ। ਸਾਰੇ ਹਸਪਤਾਲਾਂ ਦੇ ਓ.ਪੀ.ਡੀ. ਰੂਮ, ਵੇਟਿੰਗ ਰੂਮ, ਵਾਰਡਾਂ, ਕਮਰਿਆਂ, ਪਖਾਨਾ ਘਰਾਂ, ਅਪਰੇਸ਼ਨ ਥੀਏਟਰਾਂ, ਰਿਸੈਪਸ਼ਨ, ਹਸਪਤਾਲਾਂ ਦੀਆਂ ਕੰਧਾਂ, ਗੇਟ ਅਤੇ ਮੈਡੀਕਲ ਦੁਕਾਨਾਂ ਨੂੰ ਚੰਗੀ ਤਰਾਂ ਸੈਨੇਟਾਈਜ ਕਰਕੇ ਵਾਇਰਸ ਮੁਕਤ ਕਰਨ ਦਾ ਉਪਰਾਲਾ ਕੀਤਾ ਗਿਆ।

                   ਇਸ ਮੌਕ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸੇੰਘ ਇੰਸਾਂ ਨੇ ਦੱਸਿਆ ਕਿ 22 ਮਾਰਚ ਤੋਂ ਲਗਾਤਾਰ ਸਥਾਨਕ ਡੇਰਾ ਪ੍ਰੇਮੀ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਜਰੂਰਤ ਮੁਤਾਬਕ ਕੀਤੀ ਜਾ ਰਹੀ ਸੇਵਾ ਤੋਂ ਸ਼ਹਿਰ ਵਾਸੀ ਪ੍ਰਭਾਵਿਤ ਹਨ। ਇਸੇ ਤਹਿਤ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਨਿੱਜੀ ਹਸਪਤਾਲ ਸੈਨੇਟਾਈਜ ਕਰਨ ਦੀ ਮੰਗ ਕੀਤੀ ਗਈ ਸੀ ਜਿਸ ’ਤੇ ਇਸ ਲੋੜ ਨੂੰ ਦੇਖਦੇ ਹੋਏ ਸੇਵਾਦਾਰਾਂ ਵੱਲੋਂ ਇਹ ਕੰਮ ਨੂੰ ਅਮਲੀ ਰੂਪ ਦਿਤਾ ਗਿਆ। ਸਾਰੇ ਹੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਡੇਰਾ ਪ੍ਰੇਮੀਆਂ ਦੁਆਰਾ  ਨਿਭਾਈ ਗਈ ਉਕਤ ਸੇਵਾ ’ਤੇ ਸੰਤੁਸ਼ਟੀ ਅਤੇ ਤਸੱਲੀ ਜਾਹਰ ਕੀਤੀ ਗਈ। ਗੱਲਬਾਤ ਕਰਦਿਆਂ ਡਾ. ਰਣਜੀਤ ਸਿੰਘ ਰਾਏਪੁਰੀ, ਡਾ. ਸੁਰੇਸ਼ ਸਿੰਗਲਾ, ਡਾ. ਸੁਨੀਤ ਜਿੰਦਲ, ਡਾ. ਮਾਨਵ ਜਿੰਦਲ, ਡਾ. ਦੀਪਿਕਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਜਨਕ ਰਾਜ, ਡਾ. ਜੀ.ਐਸ. ਵਿਰਕ, ਡਾ. ਕ੍ਰਿਸ਼ਨ ਪਾਲ, ਡਾ. ਪਵਨ ਬਾਂਸਲ, ਡਾ. ਤਰਲੋਕ ਸਿੰਘ, ਡਾ. ਰਮੇਸ਼ ਕਟੋਦੀਆ, ਡਾ. ਵਿਕਾਸ, ਡਾ. ਪ੍ਰਸ਼ੋਤਮ ਜਿੰਦਲ, ਡਾ. ਕੁਲਵੰਤ ਸਿੰਘ ਅਤੇ ਡਾ. ਯਸ਼ਪਾਲ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਵੱਲੋਂ ਹਸਪਤਾਲਾਂ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਸੈਨੇਟਾਈਜ ਕੀਤਾ ਗਿਆ। ਇਸ ਉੱਦਮ ਨਾਲ ਕਾਫੀ ਲਾਭ ਪਹੁੰਚੇਗਾ। ਨਿਯਮਿਤ ਤਕਨੀਕ ਨਾਲ ਕੀਤੇ ਗਏ ਸੈਨੇਟਾਈਜ ਨਾਲ ਜਿੱਥੇ ਵਾਇਰਸ ਖਤਮ ਹੋਣਾ ਯਕੀਨੀ ਬਣਿਆ ਹੈ ਉਥੇ ਹੋਰ ਬਿਮਾਰੀਆਂ ਤੋਂ ਮੁਕਤੀ ਦੀ ਵੀ ਆਸ ਬੱਝੀ ਹੈ। ਉਨ੍ਹਾਂ ਡੇਰਾ ਸੱਚਾ ਸੌਦਾ ਅਤੇ ਉਕਤ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਨੂੰ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਅਪੀਲ ਕੀਤੀ।

                   ਉਪਰੋਕਤ ਤੋ ਇਲਾਵਾ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਜਿਲ੍ਹੇ ਅੰਦਰ ਲੱਗੇ ਪੁਲਿਸ ਨਾਕਿਆਂ ’ਤੇ ਰੱਖੇ ਹੋਏ ਬੈਰੀਕੇਡ ਰਾਤ ਦੇ ਸਮੇਂ ਦਿਖਾਈ ਨਾ ਦੇਣ ਕਰਕੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਵਾਹਨ ਚਾਲਕਾਂ ਨੂੰ ਪੁਲਿਸ ਨਾਕਿਆਂ ਦਾ ਪਤਾ ਨਾ ਲੱਗਣ ’ਤੇ  ਉਹ ਵਹੀਕਲਾਂ ਨੂੰ ਰੋਕਣ ਦੀ ਬਜਾਇ ਅੱਗੇ ਚਲੇ ਜਾਂਦੇ ਹਨ। ਇਸ ਲਈ ਪੁਲਿਸ ਨਾਕਿਆਂ ’ਤੇ ਲੱਗੇ ਬੈਰੀਕੇਡਾਂ ’ਤੇ ਰਿਫੈਲਕਟਰ ਲੱਗਣੇ ਜਰੂਰੀ ਹਨ। ਇਸ ਜਰੂਰਤ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਬੈਰੀਕੇਡਾਂ ਨੂੰ ਰਿਫਲੈਕਟਰ ਲਾਉਣ ਦੀ ਮੰਗ ਕੀਤੀ ਗਈ ਸੀ ਜਿਸ ’ਤੇ ਪੁਲਿਸ ਨਾਕਿਆਂ ’ਤੇ ਬੈਰੀਕੇਡਾਂ ਉਪਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਮਾਨਸਾ ਅੰਕਿਤ ਹੋਏ ਰਿਫਲੈਕਟਰ ਲਾਏ ਗਏ। ਰਿਫਲੈਕਟਰ ਲਾਉਣ ਦੀ ਸ਼ੁਰੂਆਤ ਉਪ ਕਪਤਾਨ ਪੁਲਿਸ ਮਾਨਸਾ ਸਤਪਾਲ ਸਿੰਘ ਵੱਲੋਂ ਕਰਵਾਈ ਗਈ। ਇਸ ਮੌਕੇ ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਪ੍ਰਸੰਸਾਯੋਗ ਹਨ। ਡੇਰਾ ਪ੍ਰੇਮੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਪੂਰਾ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਸੇਵਾਵਾਂ ਜਾਰੀ ਰੱਖਣਾ ਜਰੂਰੀ ਹੈ। ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਕਰੋਨਾ ਸੰਕਟ ਦੇ ਇਸ ਦੌਰ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਨੂੰ ਜਿੱਥੇ ਵੀ ਸੇਵਾਦਾਰਾਂ ਦੀ ਜਰੂਰਤ ਹੋਵੇਗੀ ਉੱਥੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਸੇਵਾਵਾਂ ਜਰੂਰ ਪ੍ਰਦਾਨ ਕੀਤੀਆਂ ਜਾਣਗੀਆ।

                   ਇਸ ਮੌਕੇ 15 ਮੈਂਬਰ ਅੰਮ੍ਰਿਤਪਾਲ ਸਿੰਘ, ਰਾਕੇਸ਼ ਕੁਮਾਰ, ਤਰਸੇਮ ਚੰਦ ਅਤੇ ਗੁਲਾਬ ਸਿੰਘ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਨਰੇਸ਼ ਕੁਮਾਰ, ਬਜੁਰਗ ਸੰਮਤੀ ਦੇ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਅਤੇ ਸੇਵਾ ਮੁਕਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿਘ ਤੋਂ ਇਲਾਵਾ ਬਖਸ਼ੀਸ਼ ਸਿੰਘ, ਜੀਵਨ ਕੁਮਾਰ, ਰਮੇਸ਼ ਕੁਮਾਰ, ਬਲੌਰ ਸਿਘ, ਐਲ.ਆਈ.ਸੀ. ਅਫਸਰ ਬਿਲਾਸ ਚੰਦ, ਗੁਰਚਰਨ ਸਿੰਖ, ਖੁਸ਼ਵੰਤ ਪਾਲ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਗੁਰਦੀਪ ਸਿੰਘ, ਪਿਆਰਾ ਸਿੰਘ, ਸੁਨੀਲ ਕੁਮਾਰ, ਹੰਸ ਰਾਜ, ਸੇਮੀ, ਸੰਦੀਪ ਕੁਮਾਰ, ਸੁਭਾਸ਼ ਕੁਮਾਰ, ਸਵਰਨ ਸਿੰਘ, ਸੰਮੀ, ਸਾਵਨ ਅਤੇ ਰਮੇਸ਼ ਆਦਿ ਸਮੇਤ ਹੋਰ ਸੇਵਾਦਾਰ ਹਾਜਰ ਸਨ।

NO COMMENTS