ਡੇਰਾ ਪ੍ਰੇਮੀਆਂ ਨੇ ਮਾਨਸਾ ਦੇ 18 ਵੱਡੇ ਨਿੱਜੀ ਹਸਪਤਾਲ ਤੇ ਲੈਬਾਰਟਰੀਜ਼ ਨੂੰ ਸੈਨੇਟਾਈਜ਼ ਕੀਤਾ

0
178

ਮਾਨਸਾ 30 ਅਗਸਤ (ਸਾਰਾ ਯਹਾ/ਹੀਰਾ ਸਿੰਘ ਮਿੱਤਲ)ਕੋਵਿਡ-19 ਦੇ ਸੰਕਟ ਭਰੇ ਸਮੇਂ ਵਿੱਚ ਮਾਨਸਾ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਨਿਭਾਈਆਂ ਜਾ ਰਹੀਆਂ ਢੁੱਕਵੀਆਂ ਸੇਵਾਵਾਂ ਦੇ ਤਹਿਤ 30 ਅਗਸਤ ਐਤਵਾਰ ਨੂੰ ਡੇਰਾ ਪ੍ਰੇਮੀਆਂ ਵੱਲੋਂ ਸ਼ਹਿਰ ਦੇ 18 ਵੱਡੇ ਪ੍ਰਾਈਵੇਟ ਹਸਪਤਾਲ ਅਤੇ ਲੈਬਾਰਟਰੀਜ਼ ਨੂੰ ਸੈਨੇਟਾਈਜ਼ ਕੀਤਾ ਗਿਆ।

       ਸੰਸਾਰ ਭਰ ਵਿੰਚ ਫੈਲੀ ਕਰੋਨਾ ਮਹਾਂਮਾਰੀ ਦੌਰਾਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਸਾ ਵਿਖੇ ਲਗਾਤਾਰ ਲੋੜੀਂਦੇ ਸੇਵਾ ਕਾਰਜ ਕਰਦੇ ਆ ਰਹੇ ਹਨ। ਸ਼ਹਿਰ ਦੇ ਨਾਮਵਰ ਨਿੱਜੀ ਡਾਕਟਰਾਂ, ਉਨ੍ਹਾਂ ਦੇ ਸਟਾਫ ਅਤੇ ਹਸਪਤਾਲਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਦੇ ਮੰਤਵ ਨਾਲ ਐਤਵਾਰ ਨੂੰ 18 ਵੱਡੇ ਹਸਪਤਾਲ ਅਤੇ ਲੈਬਾਰਟਰੀਜ਼ ਨੂੰ ਸੈਨੇਟਾਈਜ਼ ਕੀਤਾ ਗਿਆ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਸ਼ਹਿਰ ਦੇ ਚਮੜੀ ਰੋਗਾਂ ਦੇ ਮਾਹਿਰ ਡਾ. ਪ੍ਰਸ਼ੋਤਮ ਜਿੰਦਲ, ਜਨਰਲ ਸਰਜਨ ਡਾ. ਨਿਸ਼ਾਨ ਸਿੰਘ ਕੌਲਧਰ, ਜਨਰਲ ਸਰਜਨ ਡਾ. ਤੇਜਿੰਦਰਪਾਲ ਸਿੰਘ ਰੇਖੀ, ਔਰਤ ਰੋਗਾਂ ਦੇ ਮਾਹਿਰ ਡਾ. ਦੀਪਿਕਾ ਜਿੰਦਲ, ਹੱਡੀ ਰੋਗਾਂ ਦੇ ਮਾਹਿਰ ਡਾ. ਮਾਨਵ ਜਿੰਦਲ, ਦਿਲ ਰੋਗ ਦੇ ਮਾਹਿਰ ਡਾ. ਗੁਰਬਿੰਦਰ ਸਿੰਘ ਵਿਰਕ, ਹੱਡੀ ਰੋਗਾਂ ਦੇ ਮਾਹਿਰ ਡਾ. ਰਾਕੇਸ਼ ਜਿੰਦਲ, ਸਿਟੀ ਕਲਰ ਅਲਟਰਾਸਾਊਂਡ ਦੇ ਮਾਲਕ ਡਾ. ਰਾਕੇਸ਼ ਗਰਗ, ਦਿਲ ਰੋਗਾਂ ਦੇ ਮਾਹਿਰ ਡਾ. ਵਿਵੇਕ ਜਿੰਦਲ ਡੀ ਐਮ (ਮਾਨਸਾ ਮੈਡੀਸਿਟੀ), ਬੱਚਿਆਂ ਦੇ ਮਾਹਿਰ ਡਾ. ਰਮੇਸ਼ ਕਟੌਦੀਆ, ਔਰਤ ਰੋਗਾਂ ਦੇ ਹਸਪਤਾਲ ਅਪੈਕਸ, ਕੰਨ ਨੱਕ ਤੇ ਗਲ ਰੋਗਾਂ ਦੇ ਮਾਹਿਰ ਡਾ. ਯਸ਼ਪਾਲ ਆਦਿ ਦੇ ਹਸਪਤਾਲਾਂ ਤੋਂ ਇਲਾਵਾ ਚੰਡੀਗੜ੍ਹ ਲੈਬਾਰਟਰੀਜ਼, ਕਸ਼ਮੀਰ ਲੈਬਾਰਟਰੀਜ਼, ਜਿੰਦਲ ਮੈਡੀਕਲ ਹਾਲ, ਸ਼ਰਮਾ ਆਰ.ਓ. ਅਤੇ  ਹੋਰ ਇਮਾਰਤਾਂ ਨੂੰ ਸੈਨੇਟਾਈਜ਼ ਕੀਤਾ ।

       ਇਸ ਮੌਕੇ ਗੱਲਬਾਤ ਕਰਦਿਆਂ ਡਾ. ਵਿਵੇਕ ਜਿੰਦਲ ਡੀਐਮ (ਦਿਲ ਰੋਗਾਂ ਦੇ ਮਾਹਿਰ), ਡਾ. ਗੁਰਬਿੰਦਰ ਸਿੰਘ ਵਿਰਕ, ਡਾ. ਤੇਜਿੰਦਰਪਾਲ ਸਿੰਘ ਰੇਖੀ ਅਤੇ ਲੈਬਾਰਟਰੀਜ਼ ਦੇ ਮਾਲਕਾਂ ਨੇ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸ ਲਈ ਹੁਣ ਬਹੁਤ ਸੁਚੇਤ ਰਹਿਕੇ ਬਚਾਅ ਰੱਖਣ ਦੀ ਜ਼ਰੂਰਤ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਇਸ ਮੌਕੇ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਸੈਨੇਟਾਈਜ਼ ਕਰਨਾ ਸਮੇਂ ਅਨੁਸਾਰ ਲੋੜੀਂਦੀ ਸੇਵਾ ਕੀਤੀ ਜਾ ਰਹੀ  ਹੈ। ਇਸ ਮੁਸ਼ਕਿਲ ਦੌਰ ਵਿਚ ਮਰੀਜ਼ਾਂ ਨੂੰ ਲੋੜੀਂਦਾ ਇਲਾਜ ਪ੍ਰਦਾਨ ਕਰਵਾ ਰਹੇ ਡਾਕਟਰਾਂ, ਸਟਾਫ ਅਤੇ ਹਸਪਤਾਲਾਂ ਵਿਚ ਆਉਣ ਵਾਲੇ ਲੋਕਾਂ ਨੂੰ ਸਿਹਤਯਾਬ ਰੱਖਣ ਅਤੇ ਇਕੱਠ ਵਾਲੀਆਂ ਥਾਵਾਂ ਨੂੰ ਵਾਇਰਸ ਮੁਕਤ ਕਰਨ ਲਈ ਡੇਰਾ ਪ੍ਰੇਮੀਆਂ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

       ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੇਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, 15 ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਚੰਦ ਤੇ ਰਾਕੇਸ਼ ਕੁਮਾਰ ਅਤੇ ਨਾਮ ਜਾਮ ਸੰਮਤੀ ਦੇ ਜਿਲ੍ਹਾ ਜ਼ਿੰਮੇਵਾਰ ਨਰੇਸ਼ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਿੱਖਿਆ ਅਤੇ ਪ੍ਰੇਰਣਾ ਅਨੁਸਾਰ ਮਾਨਸਾ ਵਿਖੇ ਲੋੜੀਂਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਜਿਲ੍ਹਾ ਪ੍ਰਸ਼ਾਸਨ ਮਾਨਸਾ ਨੂੰ ਇਸ ਸੰਕਟ ਦੌਰਾਨ ਜਿੱਥੇ ਲੋੜ ਹੋਵੇਗੀ, ਉੱਥੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਸੇਵਾਵਾਂ ਨਿਭਾਉੁਣ ਲਈ ਤਿਆਰ ਹਨ।

       ਉਪਰੋਕਤ ਸਮੂਹ ਹਸਪਤਾਲਾਂ ਅਤੇ ਲੈਬਾਰਟਰੀਜ਼ ਦੇ ਮਾਲਕਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਵਲੋਂ ਡੇਰਾ ਸ਼ਰਧਾਲੂਆਂ ਦੇ ਉਪਰੋਕਤ ਉਪਰਾਲੇ ਦੀ ਸ਼ਲਾਘਾ ਕੀਤੀ ਗਈ।

       ਇਸ ਮੌਕੇ ਨੇਤਰਦਾਨ ਸੰਮਤੀ ਦੇ ਜਿਲ੍ਹਾ ਜ਼ਿਮੇਵਾਰ ਡਾ. ਕਿਸ਼ਨ ਸੇਠੀ, ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਜੀਵਨ ਕੁਮਾਰ, ਸ਼ਹਿਰੀ ਭੰਗੀ ਦਾਸ ਗੁਰਜੰਟ ਸਿੰਘ, ਐਲ.ਆਈ.ਸੀ. ਅਫਸਰ ਬਿਲਾਸ ਚੰਦ ਤੋਂ ਇਲਾਵਾ ਰਮੇਸ਼ ਕੁਮਾਰ (ਅੰਕੁਸ਼ ਲੈਬ), ਖੁਸ਼ਵੰਤ ਪਾਲ, ਬਲੌਰ ਸਿੰਘ, ਸੁਨੀਲ ਕੁਮਾਰ, ਮੁਨੀਸ਼ ਕੁਮਾਰ, ਰਾਮ ਪ੍ਰਤਾਪ ਸਿੰਘ, ਰਾਮ ਪ੍ਰਸ਼ਾਦ ਰੁਸਤਮ, ਰੋਹਿਤ, ਰਵੀ, ਜਤਿੰਦਰ ਸ਼ਰਮਾ, ਹੰਸ ਰਾਜ, ਜਗਦੀਸ਼ ਕੁਮਾਰ, ਗਗਨਦੀਪ ਸਿੰਘ, ਰਮੇਸ਼ ਕੁਮਾਰ, ਡਾ. ਕ੍ਰਿਸ਼ਨ ਵਰਮਾ, ਸ਼ੰਮੀ, ਖਿੱਚੀ ਟੇਲਰ, ਸੁਭਾਸ਼ ਕੁਮਾਰ ਅਤੇ ਮੋਹਿਤ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ।

ਬਾਕਸ ਲਈ

ਡੇਰਾ ਸ਼ਰਧਾਲੂਆਂ ਦਾ ਉਪਰਾਲਾ ਪ੍ਰਸ਼ੰਸਾਯੋਗ – ਸਿਵਲ ਸਰਜਨ

       ਉਕਤ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਮਾਨਸਾ ਡਾ. ਗੁਰਬਿੰਦਰਵੀਰ ਸਿੰਘ ਨੇ ਕਿਹਾ ਕਿ ਕੋਵਿਡ-19 ਦੇ ਮੁਸ਼ਕਿਲ ਸਮੇਂ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਨਿੱਜੀ ਹਸਪਤਾਲਾਂ ਨੂੰ ਸੈਨੇਟਾਈਜ਼ ਕਰਨ ਦਾ ਉਪਰਾਲਾ ਭਰਪੂਰ ਪ੍ਰਸ਼ੰਸਾਯੋਗ ਹੈ। ਇੰਨ੍ਹਾਂ ਸੇਵਾਵਾਂ ਦੀ ਇਸ ਸਮੇਂ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਕਾਰਜ ਲਗਾਤਾਰ ਜਾਰੀ ਰੱਖੇ ਜਾਣੇ ਚਾਹੀਦੇ ਹਨ।

LEAVE A REPLY

Please enter your comment!
Please enter your name here