*ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਕਰਵਾਈ ਜਾਵੇਗੀ ਫੋਗਿੰਗ*

0
8

ਮਾਨਸਾ, 6 ਮਈ  (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸ਼ਨਰ ਸ੍ਰੀ ਜ਼ਸਪ੍ਰੀਤ ਸਿੰਘ ਵੱਲੋਂ ਮਿਲੇ ਆਦੇਸ਼ਾਂ ’ਤੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਨਗਰ ਕੌਂਸਲ ਦੀ ਹਦੂਦ ਅੰਦਰ ਸ਼ਹਿਰੀ ਖੇਤਰ ਦੇ ਵੱਖ ਵੱਖ ਵਾਰਡਾਂ ਵਿਚ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਰਾਤ 9 ਵਜੇ ਤੱਕ ਫੋਗਿੰਗ ਤੱਕ ਫੋਗਿੰਗ ਕਰਵਾਈ ਜਾਵੇਗੀ। ਇਹ ਜਾਣਕਾਰੀ ਕਾਰਜਸਾਧਕ ਅਫ਼ਸਰ ਮਾਨਸਾ ਸ੍ਰੀ ਤਰੁਣ ਕੁਮਾਰ ਨੇ ਦਿੱਤੀ।          ਸ੍ਰੀ ਤਰੁਣ ਕੁਮਾਰ ਨੇ ਦੱਸਿਆ ਕਿ ਡੇਂਗੂ ਮਲੇਰੀਆ ਦੇ ਸੀਜ਼ਨ ਦੌਰਾਨ ਡੇਂਗੂ ਮੱਛਰ ਦੇ ਪੈਦਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਸੂਚੀਬੱਧ ਦਿਨਾਂ ਅਨੁਸਾਰ ਫੋਗਿੰਗ ਕਰਨ ਲਈ ਸ਼ਡਿਊਲ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ 17 ਮਈ 2022 ਤੱਕ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਲਗਾਤਾਰ ਫੋਗਿੰਗ ਕਰਵਾਉਣ ਦੀ ਯੋਜਨਾ ਉਲੀਕੀ  ਗਈ ਹੈ। ਉਨਾਂ ਦੱਸਿਆ ਕਿ ਮਿਤੀ 7 ਮਈ 2022 ਨੂੰ ਵਾਰਡ ਨੰਬਰ 1,2,3,4,5,6 ਵਿਖੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋ ਸੁਰੱਖਿਅਤ ਰੱਖਣ ਲਈ ਫੋਗਿੰਗ ਕਰਵਾਈ ਜਾਵੇਗੀ। ਇਸੇ ਤਰਾਂ 9 ਮਈ ਨੂੰ ਵਾਰਡ ਨੰਬਰ 7,8,9,10,11, ਅਤੇ 10 ਮਈ ਨੂੰ 12,13,14,15,27, ਅਤੇ 11 ਮਈ ਨੂੰ ਵਾਰਡ ਨੰਬਰ 16,17,18,19,20,21 ਅਤੇ 12 ਮਈ ਨੂੰ ਵਾਰਡ ਨੰਬਰ 22,23,24,25,26 ਅਤੇ 13 ਮਈ ਨੂੰ ਵਾਰਡ ਨੰਬਰ 1,2,3,4,5,6 ਅਤੇ 14 ਮਈ ਨੂੰ ਵਾਰਡ ਨੰਬਰ 7,8,9,10,11 ਅਤੇ 15 ਮਈ ਨੂੰ ਵਾਰਡ ਨੰਬਰ 12,13,14,15, 27 ਅਤੇ ਮਿਤੀ 16 ਮਈ ਨੂੰ ਵਾਰਡ ਨੰਬਰ 16,17,18,19,20,21 ਅਤੇ 17 ਮਈ 2022 ਨੂੰ 22,23,24,25,26 ਵਾਰਡਾਂ ਵਿਖੇ ਫੋਗਿੰਗ ਕੀਤੀ ਜਾਵੇਗੀ।

LEAVE A REPLY

Please enter your comment!
Please enter your name here