*ਡੇਂਗੂ ਤੋਂ ਬਚਣ ਲਈ ਸਾਫ ਸਫਾਈ ਤੇ ਸਾਵਧਾਨੀ ਰੱਖਣੀ ਅਤਿ ਜਰੂਰੀ -ਡਾ. ਰਣਜੀਤ ਸਿੰਘ ਰਾਏ*

0
16

ਬਰੇਟਾ: 16 ਮਈ   (ਸਾਰਾ ਯਹਾਂ/ ਰੀਤਵਾਲ) : ਡੇਂਗ¨ ਤੋਂ ਬਚਣ ਲਈ ਸਾਫ ਸਫਾਈ ਤੇ ਸਾਵਧਾਨੀ ਰੱਖਣੀ ਜਰ¨ਰੀ ਹੈ। ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਇਥੋਂ ਦੇ ਸਰਕਾਰੀ ਹਸਪਤਾਲ ਵਿਖੇ
ਕੌਮੀ ਡੇਂਗ¨ ਦਿਵਸ ਮੌਕੇ ਲਗਵਾਈ ਚੇਤਨਤਾ ਵਰਕਸ਼ਾਪ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਏ
ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਜ਼ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਂਨਾਂ ਕਿਹਾ ਕਿ ਬਰਸਾਤ ਦੇ
ਦਿਨਾਂ ਵਿਚ ਇਹ ਮੌਸਮੀ ਬਿਮਾਰੀਆਂ ਜਿਆਦਾ ਵਧ ਜਾਂਦੀਆਂ ਹੈ, ਜਿੰਨ੍ਹਾਂ ਪ੍ਰਤੀ ਆਮ ਲੋਕਾਂ ਨੂੰ ਜਾਗਰ¨ਕ
ਕਰਨਾ ਬਹੁਤ ਜਰ¨ਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੌਰ ਵਿਚ ਫੀਲਡ ਸਟਾਫ ਦੀ ਡਿਊਟੀ ਤੇ ਜਿੰਮੇਵਾਰੀ ਵੀ ਵਧ
ਜਾਂਦੀ ਹੈ । ਡਾ. ਰਾਏ ਸਮ¨ਹ ਸਿਹਤ ਸਟਾਫ ਨੂੰ ਤਨਦੇਹੀ ਨਾਲ ਕਾਰਜ ਕਰਨ ਨੂੰ ਵੀ ਕਿਹਾ ਅਤੇ ਸਰਕਾਰ ਵੱਲੋਂ ਅੱਜ
ਦੇ ਦਿਹਾੜੇ ਦੀ ਥੀਮ ‘ਡੇਂਗ¨ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ’ ਦੇ ਬਾਰੇ ਚਾਨਣਾ ਪਾਉਂਦੇ
ਹੋਏ ਇਸ ਅਨੁਸਾਰ ਕੰਮ ਕਰਨ ਨੂੰ ਕਿਹਾ। ਮੈਡੀਕਲ ਅਫਸਰ ਡਾ. ਕਮਲ ਨੇ ਦੱਸਿਆ ਕਿ ਡੇਂਗ¨ ਬੁਖ਼ਾਰ ਮਾਦਾ
ਏਡੀਜ਼ ਅਜਿਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਦੇ ਲੱਛਣਾਂ ਵਿਚ ਤੇਜ਼ ਸਿਰਦਰਦ, ਤੇਜ਼
ਬੁਖਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿੱਛੇ ਦਰਦ ਆਦਿ ਹਨ। ਹਾਲਤ ਖਰਾਬ ਹੋਣ
ਤੇ ਨੱਕ , ਮ¨ੰਹ ਅਤੇ ਮਸ¨ੜਿਆਂ ਵਿੱਚੋਂ ਖ¨ਨ ਨਿਕਲਦਾ ਹੈ। ਮੈਡੀਕਲ ਅਫਸਰ ਡਾ. ਸਿਮਰਪ੍ਰੀਤ ਨੇ ਕਿਹਾ ਕਿ
ਦੱਸਿਆ ਕਿ ਡੇਂਗ¨ ਮੱਛਰ ਸਾਫ਼ੳਮਪ; ਖੜ੍ਹੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ , ਡੇਂਗ¨ ਤੋਂ
ਬਚਾਓ ਲਈ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਪਾਣੀ ਦੇ ਸੋਮੇ ਜਿਵੇਂ ਪਾਣੀ
ਵਾਲੀਆਂ ਟੈਂਕੀਆਂ ਚੰਗੀ ਤਰ੍ਹਾਂ ਢੱਕ ਕੇ ਰੱਖੋ, ਹਫ਼ੳਮਪ;ਤੇ ਵਿਚ ਇੱਕ ਵਾਰੀ ਕ¨ਲਰਾਂ ਤੇ ਟੈਂਕੀਆਂ ਨੂੰ ਸਾਫ
ਕਰਕੇ ਸੁਕਾਓ। ਉਨ੍ਹਾਂ ਕਿਹਾ ਕਿ ਇਹ ਮੱਛਰ ਆਮ ਤੌਰ ਤੇ ਦਿਨ ਦੇ ਸਮੇਂ ਕੱਟਦਾ ਹੈ ,ਇਸ ਲਈ ਸਰੀਰ ਦੇ
ਪ¨ਰੇ ਹਿੱਸੇ ਨੂੰ ਢੱਕ ਕੇ ਰੱਖੋ। ਇਸ ਬੁਖਾਰ ਦੇ ਲੱਛਣ ਕਿਸੇ ਵੀ ਵਿਅਕਤੀ ਵਿੱਚ ਹੋਣ ਤਾਂ ਨੇੜੇ ਦੇ ਸਰਕਾਰੀ
ਹਸਪਤਾਲ ਨਾਲ ਸੰਪਰਕ ਕਰੋ।ਇਸ ਮੌਕੇ ਤੇ ਜਿਲਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ, ਸੰਦੀਪ ਸਿੰਘ
ਮਾਨਸਾ, ਸਿਹਤ ਸੁਪਰਵਾਇਜ਼ਰ ਸਮਸ਼ੇਰ ਸਿੰਘ, ਫਾਰਮੇਸੀ ਅਫਸਰ ਪ੍ਰਿੰਸ ਪਾਲ, ਸਿਹਤ ਕਰਮਚਾਰੀ ਜਗਦੀਸ਼
ਕੁਲਰੀਆਂ, ਪਰਮਜੀਤ, ਹਰਪ੍ਰੀਤ ਸਿੰਘ, ਸੋਮੀ ਰਾਮ, ਪਰਵੀਨ ਕੁਮਾਰ, ਲਖਵੀਰ ਸਿੰਘ, ਰਿੰਕ¨ ਬਾਲਾ, ਕਰਮਜੀਤ
ਕੌਰ, ਸਟਾਫ ਨਰਸ ਨੀਤ¨ ਸ਼ਰਮਾ ਤੇ ਜਸਪ੍ਰੀਤ ਕੌਰ ਨੇ ਵੀ ਵਿਚਾਰ ਰੱਖੇ। ਇਸ ਵਰਕਸ਼ਾਪ ਵਿਚ ਸਮ¨ਹ ਸਿਹਤ ਸਟਾਫ
ਤੇ ਆਸ਼ਾ ਵਰਕਰਜ਼ ਨੇ ਵੀ ਸ਼ਮ¨ਲੀਅਤ ਕੀਤੀ। ਹਸਪਤਾਲ ਦੇ ਸਟਾਫ ਵੱਲੋਂ ਸਿਵਲ ਸਰਜਨ ਸਾਹਿਬ ਦੇ ਧਿਆਨ ਵਿਚ
ਖਾਲੀ ਪਾਈਆ ਪੋਸਟਾਂ ਅਤੇ ਹੋਰ ਸਮੱਸਿਆਵਾਂ ਵੀ ਸਾਹਮਣੇ ਰੱਖੀਆ। ਜਿੰਨ੍ਹਾਂ ਬਾਰੇ ਡਾ ਰਾਏ ਨੇ
ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਕੇ ਜਲਦ ਹੀ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਹਸਪਤਾਲ
ਵਿਚ ਵਾਤਾਵਰਣ ਦੀ ਸ਼ੱਧਤਾ ਲਈ ਪੌਦੇ ਵੀ ਲਗਾਏ ਗਏ। ਵਰਕਸ਼ਾਪ ਦੇ ਆਖਿਰ ਵਿਚ ਮੁੱਖ ਮਹਿਮਾਨ ਤੇ
ਹੋਰਨਾਂ ਦੇ ਨਾਲ ਨਾਲ ਫਾਰਮੇਸੀ ਅਫਸਰ ਪ੍ਰਿੰਸ ਪਾਲ, ਸੁਰੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here