*ਡੇਂਗੂ,ਮਲੇਰੀਆ ਅਤੇ ਚਿਕਣਗੁਣੀਆ ਤੋਂ ਬਚਾਅ ਲਈ ਟ੍ਰੇਨਿੰਗ ਦਾ ਆਯੋਜਨ*

0
12

ਫ਼ਗਵਾੜਾ 17 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਨੈਸ਼ਨਲ ਵੈਕਟਰ ਬੋਰਨ ਡਿਸੀਜ਼ ਕੰਟਰੋਲ ਪ੍ਰੋਗਰਾਮ ਦੇ ਤਹਿਤ ਅੱਜ ਫਾਰਮੇਸੀ ਅਫਸਰਾਂ,ਲੈਬ ਟੈਕਨੀਸ਼ੀਅਨ ਅਤੇ ਨਰਸਿੰਗ ਸਟੂਡੈਂਟਸ ਲਈ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਕੀਤਾ ਗਿਆ। ਇਸ ਮੋਕੇ ‘ਤੇ ਜਿਲਾ ਐਪੀਡੀਮੋਲੋਜਿਸਟ ਡਾਕਟਰ ਨੰਦੀਕਾ ਖੁੱਲਰ  ਨੇ ਹਾਜ਼ਰੀਨ ਨੂੰ ਡੇਂਗੂ ਦੇ ਕਾਰਨਾਂ,ਲੱਛਣਾਂ ਤੇ ਬਚਾਅ ਤੋਂ ਜਾਣੂ ਕਰਵਾਇਆ। ਓਹਨਾਂ ਦਸਿਆ ਕਿ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਕੀਤੀਆਂ ਜਾਣ ਗਤੀਵਿਧੀਆਂ ਤਹਿਤ ਲੋਕਾਂ ਨੂੰ ਡੇਂਗੂ,ਮਲੇਰੀਆ ਅਤੇ ਚਿਕਣਗੁਨੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ।ਇਹੀ ਨਹੀਂ ਸਰਕਾਰੀ ਸਿਹਤ ਕੇਂਦਰਾਂ ਵਿੱਚ ਉਕਤ ਬਿਮਾਰੀਆਂ ਦੇ ਟੈਸਟ ਤੇ ਇਲਾਜ ਵੀ ਮੁਫ਼ਤ ਹੈ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਦਸਿਆ ਕਿ ਡੇਂਗੂ,ਮਲੇਰੀਆ ਅਤੇ ਚਿਕੰਗੁਣੀਆ ਤੋਂ ਲੋਕਾਂ ਦਾ ਬਚਾਅ ਕਰਨ ਤੇ ਉਕਤ ਬਿਮਾਰੀਆਂ ਤੇ ਨਕੇਲ ਕੱਸਣ ਲਈ ਸਿਹਤ ਵਿਭਾਗ ਗੰਭੀਰ ਹੈ। ਓਹਨਾਂ ਦਸਿਆ ਕਿ ਇਸ ਤਰਾਂ ਦੀਆਂ ਟ੍ਰੇਨਿੰਗ ਕਰਵਾਉਣ ਦਾ ਉਦੇਸ਼ ਸਟਾਫ਼ ਦੀ ਜਾਣਕਾਰੀ ਨੂੰ ਅਪਡੇਟ ਕਰਨਾ ਹੈ ਤੇ ਨਾਲ ਹੀ ਸਰਕਾਰ ਦੀਆਂ ਉਕਤ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਗਾਈਡਲਾਈਨਜ਼ ਨੂੰ ਲੋਕਾਂ ਤਕ ਪੁੱਜਦਾ ਕਰਨਾ ਹੈ। 

ਓਹਨਾਂ ਦਸਿਆ ਕਿ ਅਜਿਹੀਆਂ ਟ੍ਰੇਨਿੰਗ ਦਾ ਆਯੋਜਨ ਭਵਿੱਖ ਵਿਚ ਵੀ ਕੀਤਾ ਜਾਂਦਾ ਰਹੇਗਾ ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਫਗਵਾੜਾ ਡਾ. ਪਰਮਿੰਦਰ ਕੌਰ,ਡਾ.ਨਰੇਸ਼ ਕੁਮਾਰ ਹੈਡ ਆਫ ਦੀ ਲੈਬ ਟੈਕਨੀਸ਼ੀਅਨ ਵਿਭਾਗ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਐਸ ਆਈ ਪਾਂਸ਼ਟ ਗੁਰਮੇਜ ਸਿੰਘ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here