ਮਾਨਸਾ 24 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਸਟੇਟ ਡੀ ਸੀ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਜ਼ਿਲ੍ਹਾ ਮਾਨਸਾ ਦੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਨਾਲ ਦੋ ਦਿਨਾਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਦਫ਼ਤਰ ਦੇ ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਡੀ ਸੀ ਕਰਮਚਾਰੀ ਯੂਨੀਅਨ ਜ਼ਿਲਾ ਮਾਨਸਾ ਨੇ ਦੱਸਿਆ ਕਿ ਪੰਜਾਬ ਪੱਧਰ ਤੇ ਫ਼ੈਸਲਾ ਲਾਗੂ ਕੀਤਾ ਗਿਆ ਹੈ। ਜਿਸ ਸਬੰਧੀ ਅਸੀਂ ਵੀ ਉਸੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੋ ਦਿਨਾ ਹੜਤਾਲ ਅਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਕਲੈਰੀਕਲ ਕਾਮਿਆਂ ਨੂੰ ਅੱਗੇ ਪ੍ਰਮੋਸ਼ਨ ਨਹੀਂ ਹੁੰਦਾ। ਨੈਬ ਤਹਿਸੀਲਦਾਰ ਤਿੰਨ ਪ੍ਰਤੀਸ਼ਤ ਕੋਟਾ ਸਾਡਾ ਹੁੰਦਾ ਹੈ ਜਦੋਂ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ 25 ਪ੍ਰਤੀਸ਼ਤ ਕੋਟਾ ਦਿੱਤਾ ਜਾਵੇ। ਪ੍ਰਮੋਸ਼ਨ ਬਹੁਤ ਘੱਟ ਹੁੰਦੀਆਂ ਹਨ ਸੁਪਰਡੈਂਟ ਗਰੇਡ ਦੋ ਇਸੇ ਰੈਂਕ ਤੇ ਹੀ ਰਿਟਾਇਰ ਹੋ ਜਾਂਦੇ ਹਨ। ਪਿਛਲੇ ਸਾਢੇ ਚਾਰ ਸਾਲਾਂ ਤੋਂ ਕਿਸੇ ਨੂੰ ਵੀ ਗਰੇਡ1 ਦਾ ਅਹੁਦਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਹਨ ਵੈਸੇ ਤਾਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਪੋਸਟਾਂ ਖਾਲੀ ਹਨ। ਪਰ ਸੰਗਰੂਰ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਹਨ ਇਸ ਵਿੱਚੋਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ ਹੈ। ਪਰ ਪੋਸਟਾਂ ਸੈਕਸ਼ਨਡ ਨਹੀਂ ਕੀਤੀਆਂ ਸੰਗਰੂਰ ਵਿੱਚ ਪੋਸਟਾਂ ਮਲੇਰਕੋਟਲਾ ਵਾਸਤੇ ਮੁਲਾਜ਼ਮ ਹੋਰ ਚਾਹੀਦੇ ਹਨ। ਪਰ ਅਜਿਹਾ ਪੰਜਾਬ ਸਰਕਾਰ ਨੇ ਨਹੀਂ ਕੀਤਾ ਕੋਰੋਨਾ ਦੇ ਪਿਛਲੇ ਸਾਲ ਵੀ ਅਸੀਂ ਬਹੁਤ ਸਾਰਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਸਾਡੇ ਤੋਂ ਸਟਾਰਟ ਹੁੰਦਾ ਹੈ ਸਾਡੇ ਮੁਲਾਜ਼ਮਾਂ ਨੂੰ ਫਰੰਟ ਲਾਈਨ ਤੇ ਕੰਮ ਕਰਦੇ ਮੁਲਾਜਮਾ ਵਿੱਚ ਨਹੀਂ ਲਿਆ ਗਿਆ ਜਦਕਿ ਅਸੀਂ ਤੁਰੰਤ ਵੀ ਦੂਸਰੇ ਮਹਿਕਮਿਆਂ ਵਾਂਗ ਫਰੰਟ ਲਾਈਨ ਵਿੱਚ ਹੀ ਕੰਮ ਕਰਦੇ ਹਾਂ। ਇਸ ਤੋਂ ਇਲਾਵਾ ਪਿਛਲੇ ਸਾਲ ਪੰਜਾਬ ਵਿੱਚ ਸਾਡੇ ਬਹੁਤ ਸਾਰੇ ਮੁਲਾਜ਼ਮਾ ਦੀਆ ਕੋਰੋਨਾ ਕਾਰਨ ਮੌਤਾਂ ਪੰਜਾਬ ਅਤੇ ਮਾਨਸਾ ਵਿੱਚ ਵੀ ਕੁਝ ਮੌਤਾਂ ਕੋਰੋਨਾ ਕਾਰਨ ਹੋਈਆਂ ਹਨ। ਪਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਸਾਨੂੰ ਫਰੰਟ ਲਾਈਨ ਦੇ ਕਾਮਿਆਂ ਵਿੱਚ ਨਹੀਂ ਰੱਖਿਆ ਗਿਆ । ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਪਟਵਾਰੀਆ ਦੀਆਂ ਬਹੁਤ ਸਾਰੀਆਂ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਸਰਕਾਰ ਸਿੱਧੀ ਭਰਤੀ ਨਹੀਂ ਕਰ ਰਹੀ ਨਾਇਬ ਤਹਿਸੀਲਦਾਰ ਅਤੇ ਤਹਿਸੀਲਦਾਰ ਦੇ ਅਹੁਦੇ ਤਕ ਸਾਡੇ ਮੁਲਾਜ਼ਮ ਪਹੁੰਚ ਸਕਦੇ ਹਨ। ਪਰ ਪੰਜਾਬ ਸਰਕਾਰ ਨਾ ਹੀ ਸਿੱਧੀ ਭਰਤੀ ਕਰ ਰਹੀ ਹੈ ।ਅਤੇ ਨਾਲ ਹੀ ਪਿਛਲੇ ਚਾਰ ਸਾਲਾਂ ਤੋਂ ਪ੍ਰਮੋਸ਼ਨ ਕਰ ਰਹੀ ਹੈ। ਇਸ ਲਈ ਅਸੀਂ ਇਕ ਰੋਸ ਵਜੋਂ ਦੋ ਦਿਨਾ ਹੜਤਾਲ ਕਰਦੇ ਹਾਂ ਸਾਡਾ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ। ਕੋਰੋਨਾ ਨਾਲ ਸਬੰਧਤ ਸਾਰੇ ਕੰਮ ਉਸੇ ਤਰ੍ਹਾਂ ਜਾਰੀ ਰਹਿਣਗੇ ਪਰ ਬਾਕੀ ਸਾਰੇ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।