ਮਾਨਸਾ 28 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ/ਬਲਜੀਤ ਸ਼ਰਮਾ )— ਡੀ.ਐੱਸ.ਪੀ ਪਰਮਜੀਤ ਸਿੰਘ ਸੰਧੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਲਖਵਿੰਦਰ ਕੌਰ ਦੀ ਅਚਾਨਕ ਮੌਤ ਹੋ ਗਈ। ਸੰਧੂ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਮਾਲਵੇ ਦੇ ਸੀਨੀਅਰੀ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਭਾਰਤੀ ਜਨਤਾ ਪਾਰਟੀ ਦੇ ਸੂਬਾ ਉੱਪ ਪ੍ਰਧਾਨ ਜਗਦੀਪ ਸਿੰਘ ਨਕੱਈ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਂਗਰਸ ਪਾਰਟੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਮਾਈਕਲ ਗਾਗੋਵਾਲ, ਸ਼੍ਰੌਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ, ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ, ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ, ਕੋਆਪਰੇਟਿਵ ਬੈਂਕ ਮਾਨਸਾ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਡੇਰਾ ਬਾਬਾ ਭਾਈ ਗੁਰਦਾਸ ਦੇ ਗੱਦੀਨਸੀਨ ਮਹੰਤ ਅਮ੍ਰਿਤ ਮੁਨੀ ਜੀ, ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਪ੍ਰਧਾਨ ਮਨਦੀਪ ਸਿੰਘ ਗੋਰਾ, ਪ੍ਰਿਤਪਾਲ ਸਿੰਘ ਡਾਲੀ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਅਗਰਵਾਲ ਸਭਾ ਦੇ ਪ੍ਰਧਾਨ ਅਸ਼ੋਕ ਗਰਗ, ਡੀ.ਐੱਸ.ਪੀ ਸਰਦੂਲਗੜ੍ਹ ਗੋਬਿੰਦਰ ਸਿੰਘ ਕਾਕਾ, ਡੀ.ਐੱਸ.ਪੀ ਗਮਦੂਰ ਸਿੰਘ ਚਹਿਲ, ਇੰ: ਜਸਵੀਰ ਸਿੰਘ, ਸੀਨੀਅਰ ਸਿਟੀਜਨ ਦੇ ਫਾਊਂਡਰ ਮਾ: ਤੀਰਥ ਮਿੱਤਲ ਤੋਂ ਇਲਾਵਾ ਅਨੇਕਾਂ ਸਰਪੰਚਾਂ, ਪੰਚਾਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਦੁੱਖ ਸਾਂਝਾ ਕਰਦਿਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ। ਪਰਿਵਾਰ ਦੇ ਨੇੜਲੇ ਮਿੱਠੂ ਰਾਮ ਮੋਫਰ, ਠੇਕੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਮਾਤਾ ਲਖਵਿੰਦਰ ਕੌਰ ਦੇ ਨਮਿੱਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 31 ਮਾਰਚ ਪਿੰਡ ਭਗਵਾਨਪੁਰਾ ਹੀਂਗਣਾ ਦੇ ਗੁਰਦੁਆਰਾ ਸਾਹਿਬ ਵਿਖੇ (ਤਹਿਸੀਲ ਸਰਦੂਲਗੜ੍ਹ), ਜਿਲ੍ਹਾ ਮਾਨਸਾ ਵਿਖੇ ਦੁਪਹਿਰ 1 ਵਜੇ ਹੋਵੇਗੀ।