*ਡੀ ਐਸ ਪੀ ਗਮਦੂਰ ਸਿੰਘ ਚਹਿਲ ਨੇ ਸੰਭਾਲਿਆ ਚਾਰਜ*

0
300
ਬੁਢਲਾਡਾ -ਨਵ ਨਿਯੁਕਤ ਡੀ. ਐਸ. ਪੀ. ਗਮਦੂਰ ਸਿੰਘ ਚਹਿਲ

ਬੁਢਲਾਡਾ 26 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) : ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਪਿੰਡਾਂ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਲੋਕਾਂ ਦਾ ਸਹਿਯੋਗ ਦੀ ਮੰਗ ਕੀਤੀ ਅਤੇ ਚੋਣਾਂ ਵਿੱਚ ਅਮਨ ਅਮਾਨ ਨਸ਼ਿਆਂ ਤੋਂ ਦੂਰ ਰਹਿਣ ਸੱਦਾ ਦਿੱਤਾ। ਇਹ ਸ਼ਬਦ ਅੱਜ ਬੁਢਲਾਡਾ ਨਵ ਨਿਯੁਕਤ ਡੀ ਐਸ ਪੀ ਗਮਦੂਰ ਸਿੰਘ ਚਹਿਲ ਨੇ ਚਾਰਜ ਸੰਭਾਲਦਿਆ ਕਹੇ। ਉਨ੍ਹਾਂ ਕਿਹਾ ਕਿ ਸਬ ਡਵੀਜਨ ਅੰਦਰ ਪਿੰਡਾਂ ਗਲੀ ਮੁਹੱਲਿਆਂ ਵਿੱਚ ਪੰਚ ਸਰਪੰਚ, ਕੋਸਲਰ ਛੋਟੇ ਮੋਟੇ ਝਗੜਿਆ ਨੂੰ ਥਾਣਿਆ ਤੱਕ ਪਹੁੰਚਣ ਤੋਂ ਪਹਿਲਾ ਹੀ ਆਪਣੇ ਪੱਧਰ ਤੇ ਨਿਪਟਾਉਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਨਸ਼ੇ ਤੇ ਸੋਦਾਗਰਾ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਰਵਾਜੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 24 ਘੰਟੇ ਖੁੱਲੇ ਹਨ। ਉਨ੍ਹਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸੁਰੱਖਿਅਤ ਰੱਖਦਿਆਂ ਸ਼ੱਕੀ ਵਿਅਕਤੀ ਅਤੇ ਵਸਤੂਆਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦੇਣ। ਉਨ੍ਹਾਂ ਮੀਡੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here