ਮਾਨਸਾ 30 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ):ਅਗਰਵਾਲ ਸਭਾ ਮਾਨਸਾ ਵਲੋਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਦੀ ਅਗਵਾਈ ਹੇਠ ਅੱਜ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਮੈਡੀਕਲ ਕਾਲਜਾਂ ਵਿੱਚ ਡੀ.ਐਮ.ਦੀ ਪੜ੍ਹਾਈ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਡਾਕਟਰ ਅ੍ਮਿਤ ਪਾਲ ਗੋਇਲ ਜੋ ਅੱਜ ਇਸ ਦੁਨੀਆਂ ਚ ਨਹੀਂ ਹਨ ਦੇ ਸਪੁੱਤਰ ਅੰਕੁਰ ਗੋਇਲ ਨੇ ਐਮ.ਡੀ.ਮੈਡੀਸਨ ਕਰਨ ਉਪਰੰਤ ਡੀ.ਐਮ.ਕਾਰਡਿਓਲੋਜੀ ਅਤੇ ਮਾਨਸਾ ਸ਼ਹਿਰ ਦੇ ਹੀ ਉੱਘੇ ਸਮਾਜਸੇਵੀ ਡਾਕਟਰ ਜਨਕ ਰਾਜ ਸਿੰਗਲਾ ਜੀ ਦੇ ਸਪੁੱਤਰ ਸਤਿੰਦਰ ਸਿੰਗਲਾ ਨੇ ਐਮ.ਡੀ.ਮੈਡੀਸਨ ਕਰਨ ਉਪਰੰਤ ਡੀ.ਐਮ.ਗੈਸਟਰੋ ਅਤੇ ਦਵਾਈਆਂ ਦੀ ਦੁਕਾਨ ਕਰਨ ਵਾਲੇ ਭੂਸ਼ਨ ਗੋਇਲ ਦੀ ਬੇਟੀ ਬਿੰਦਿਆ ਗੋਇਲ ਨੇ ਐਮ.ਡੀ.ਗਾਇਨੀ ਦੇ ਹੋਣ ਵਾਲੀ ਦਾਖਲਾ ਪ੍ਰੀਖਿਆ ਪਾਸ ਕਰਦਿਆਂ ਇਹਨਾਂ ਕੋਰਸਾਂ ਵਿੱਚ ਦਾਖਲਾ ਲਿਆ ਹੈ ਇਸ ਲਈ ਅੱਜ ਇਹਨਾਂ ਡਾਕਟਰਾਂ ਨੂੰ ਅਗਰਵਾਲ ਸਭਾ ਵੱਲੋ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਬੱਚੇ ਹਰ ਖੇਤਰ ਵਿੱਚ ਸ਼ਲਾਘਾਯੋਗ ਸਫਲਤਾ ਹਾਸਲ ਕਰ ਰਹੇ ਹਨ ਉਹਨਾਂ ਕਿਹਾ ਕਿ ਇਹਨਾਂ ਬੱਚਿਆਂ ਨੂੰ ਅਪਣੇ ਮਾਪਿਆਂ ਵਲੋਂ ਮਿਲੇ ਸੇਵਾ ਦੇ ਸੰਸਕਾਰ ਕਾਰਨ ਪੜ੍ਹਾਈ ਪੂਰੀ ਉਪਰੰਤ ਮਾਨਸਾ ਵਿੱਚ ਸਿਹਤ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਅਗਰਵਾਲ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਧਾਈ ਦਿੰਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਡਾਕਟਰ ਅ੍ਮਿਤ ਪਾਲ ਗੋਇਲ ਹਰੇਕ ਲੋੜਵੰਦ ਮਰੀਜ਼ ਦੀ ਹਰ ਸੰਭਵ ਮਦਦ ਕਰਨ ਲਈ ਯਤਨਸ਼ੀਲ ਰਹਿੰਦੇ ਸਨ ਅਤੇ ਡਾਕਟਰ ਜਨਕ ਰਾਜ ਸਿੰਗਲਾ ਜਿੱਥੇ ਸਿਹਤ ਸੇਵਾਵਾਂ ਦੇ ਰਹੇ ਹਨ ਉਸ ਦੇ ਨਾਲ ਹੀ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਸ਼ਹਿਰ ਦੀਆਂ ਸਮਸਿਆਵਾਂ ਨੂੰ ਵੀ ਹੱਲ ਕਰਵਾਉਣ ਲਈ ਯਤਨ ਕਰਦੇ ਰਹਿੰਦੇ ਹਨ।
ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮਾਨਸਾ ਦੇ ਬਹੁਤ ਬੱਚੇ ਹਰ ਸਾਲ ਮੈਡੀਕਲ ਅਤੇ ਇੰਜੀਨੀਅਰਿੰਗ ਦੇ ਵੱਡੇ ਕਾਲਜਾਂ ਵਿੱਚ ਦਾਖਲਾ ਲੈਂਦੇ ਹਨ ਮਾਨਸਾ ਵਿੱਚ ਮੁਢਲੀ ਸਿੱਖਿਆ ਲਈ ਚੰਗੇ ਕਾਲਜਾਂ ਦੀ ਜ਼ਰੂਰਤ ਹੈ।
ਇਸ ਮੌਕੇ ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ,ਡਾਕਟਰ ਸੁਨੀਤ ਜਿੰਦਲ, ਡਾਕਟਰ ਨੀਲਮ ਗੋਇਲ,ਵਿਨੋਦ ਭੰਮਾਂ, ਮਾਸਟਰ ਤੀਰਥ ਸਿੰਘ ਮਿੱਤਲ, ਰੂਲਦੂ ਰਾਮ ਬਾਂਸਲ, ਵਿਸ਼ਾਲ ਗੋਲਡੀ, ਦਰਸ਼ਨ ਪਾਲ, ਰਜੇਸ਼ ਪੰਧੇਰ, ਬਿੰਦਰਪਾਲ, ਆਸ਼ੂ ਜੈਨ, ਸੁਰਿੰਦਰ ਲਾਲੀ,ਰਾਜ ਨਰਾਇਣ ਕੂਕਾ,ਓਮ ਪ੍ਰਕਾਸ਼ ਜਿੰਦਲ,ਆਰ.ਸੀ.ਗੋਇਲ, ਸੁਰੇਸ਼ ਸਿੰਗਲਾ,ਕਿ੍ਸ਼ਨ ਬਾਂਸਲ ਸਮੇਤ ਹਾਜ਼ਰ ਸਨ।