*ਡੀ.ਏ.ਵੀ ਸਕੂਲ ਵਿੱਚ 21 ਕੁੰਡੀਆ ਹਵਨ ਦਾ ਕੀਤਾ ਆਯੋਜਨ* 

0
45

ਮਾਨਸਾ 12 ਫਰਵਰੀ (ਸਾਰਾ ਯਹਾਂ/ਵਿਨਾਇਕ ਸ਼ਰਮਾ)

ਆਰੀਆ ਸਮਾਜ ਦੇ ਸੰਸਥਾਪਕ, ਉੱਘੇ ਸਮਾਜ ਸੁਧਾਰਕ, ਵੇਦਾਂ ਦੇ ਪ੍ਰਚਾਰਕ ਮਹਾਰਿਸ਼ੀ ਦਯਾਨੰਦ ਸਰਸਵਤੀ ਦੀ 200ਵੀਂ ਜਯੰਤੀ ਦੇ ਸਬੰਧ ਵਿੱਚ ਐਸ.ਡੀ.ਕੇ.ਐਲ. ਡੀ.ਏ.ਵੀ ਸ਼ਤਾਬਦੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ 21 ਕੁੰਡੀਆ ਹਵਨ ਕਰਵਾਇਆ ਗਿਆ। ਇਸ ਦਿਨ ਨੂੰ ਵਿਸ਼ਵ ਭਰ ਵਿੱਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। 

         ਹਵਨ ਦੀ ਰਸਮ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਸ੍ਰੀ ਅਸ਼ੋਕ ਕੁਮਾਰ, ਸ੍ਰੀ ਆਰ.ਸੀ.ਗੋਇਲ, ਪਿ੍ਰੰਸੀਪਲ ਸ੍ਰੀ ਵਿਨੋਦ ਰਾਣਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਵੈਦਿਕ ਮੰਤਰਾਂ ਦੇ ਜਾਪ ਅਤੇ ਆਰੀਆ ਸਮਾਜ ਦੇ ਵੱਖ-ਵੱਖ ਭਜਨਾਂ ਦੁਆਰਾ ਮਾਹੌਲ ਨੂੰ ਭਗਤੀ ਵਾਲਾ ਬਣਾ ਦਿੱਤਾ ਗਿਆ। ਸਕੂਲ ਦਾ ਵਿਹੜਾ ਵੈਦਿਕ ਮੰਤਰਾਂ ਅਤੇ ਓਮ ਦੀਆਂ ਧੁਨਾਂ ਨਾਲ ਗੂੰਜ ਉਠਿਆ।ਸਕੂਲ ਦੇ ਬਗੀਚੇ ਨੂੰ ਓਮ ਦੀ ਰੰਗੋਲੀ ਨਾਲ ਸਜਾਇਆ ਗਿਆ। ਸਟੇਜ ‘ਤੇ ਬੱਚਿਆਂ ਵੱਲੋਂ ਸਵਾਮੀ ਜੀ ਦੇ ਜੀਵਨ ਨੂੰ ਦਰਸਾਉਂਦਾ ਨਾਟਕ ਪੇਸ਼ ਕੀਤਾ ਗਿਆ, ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ | 

      ਸਵਾਮੀ ਜੀ ਦੇ ਨਾਅਰੇ ‘ਵੇਦਾਂ ਵੱਲ ਵਾਪਸੀ’ ਨੇ ਵੈਦਿਕ ਸੰਸਕ੍ਰਿਤੀ ਦਾ ਝੰਡਾ ਬੁਲੰਦ ਕੀਤਾ ਸੀ।ਇਸਤਰੀ ਸਿੱਖਿਆ, ਸਤੀ ਪ੍ਰਥਾ, ਛੂਤ-ਛਾਤ, ਅੰਧ-ਵਿਸ਼ਵਾਸ ਆਦਿ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦਬਾਉਣ ਦੇ ਨਾਲ-ਨਾਲ ਸਵਾਮੀ ਜੀ ਨੇ ਹਿੰਦੀ ਭਾਸ਼ਾ ਦੇ ਉਥਾਨ ਵਿੱਚ ਵੀ ਅਹਿਮ ਯੋਗਦਾਨ ਦਿੱਤਾ। 

      ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਰਾਣਾ ਜੀ ਨੇ ਸਵਾਮੀ ਦਯਾਨੰਦ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਹ ਮਹਾਨ ਚਿੰਤਕ, ਕ੍ਰਾਂਤੀਕਾਰੀ, ਧਾਰਮਿਕ ਆਗੂ ਅਤੇ ਦੇਸ਼ ਭਗਤ ਸਨ। ਪ੍ਰਿੰਸੀਪਲ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਵਾਮੀ ਦਯਾਨੰਦ ਜੀ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ।

NO COMMENTS