
(ਸਾਰਾ ਯਹਾਂ/ ਮੁੱਖ ਸੰਪਾਦਕ ):: ਡੀਏਵੀ ਸਕੂਲ ਵਿੱਚ ਬੱਚਿਆਂ ਨੂੰ ਵਿੱਤ ਜਾਣਕਾਰੀ ਦੇਣ ਦੇ ਮੰਤਵ ਲਈ ਵਿੱਤ ਲਿਟਰੇਸੀ ਕੰਪੇਨ ਦੇ ਅੰਤਰਗਤ ਅਧਿਆਪਕ ਦਿਵਸ ਦੇ ਮੌਕੇ ਉਤੇ ਸ੍ਰੀ ਵਿਨੋਦ ਰਾਣਾ ਦੇ ਮਾਰਗ ਦਰਸ਼ਨ ਵਿਚ ਗਿਆਰਵੀ ਅਤੇ ਬਾਰਵੀ ਕਲਾਸ ਦੇ ਵਿਦਿਆਰਥੀਆਂ ਦੇ ਲਈ ਵਿਤ ਸਾਖਰਤਾ ਨਾਲ ਸਬੰਧਤ ਇਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸੁਕਤਾ ਨਾਲ ਭਾਗ ਲਿਆ। ਵਿਦਿਆਰਥੀਆਂ ਦੁਆਰਾ ਕੁਲ 26 ਮਾਡਲ ਪ੍ਰਸਤੁਤ ਕੀਤੇ ਗਏ। ਜਿਹੜੇ ਕਿ ਮੀਟਿੰਗ ਵਿੱਚ ਆਏ ਮਾਪਿਆਂ ਦੇ ਲਈ ਮੁੱਖ ਅਕਰਸ਼ਣ ਦਾ ਕਾਰਨ ਬਣੇ। ਪ੍ਰਦਰਸ਼ਨੀ ਵਿਚ ਆਏ ਲੋਕਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿ ਉਹ ਪੈਸੇ ਦੀ ਦੁਨੀਆਂ ਵਿੱਚ ਹੀ ਘੁੰਮ ਰਹੇ ਹਨ। ਵਿਦਿਆਰਥੀਆਂ ਦੁਆਰਾ ਆਰ ਬੀ ਆਈ, ਏ ਟੀ ਐੱਮ, ਬੈਂਕਿੰਗ ਸਿਸਟਮ, ਜੀ ਐਸ ਟੀ, ਰਾਸ਼ਟਰੀ ਆਮਦਨ, world ਕਰੰਸੀ, ਧਨ ਵਿਚ ਵਾਧਾ ਦੇ ਉਪਾਅ ਸਬੰਧੀ,ਕਰਿਪਟੋਕਰੰਸੀ, ਸਰਕਾਰੀ ਬਜਟ, ਪ੍ਰੋਫੈਸ਼ਨ ਸੀ ਏ, ਬਿਜਨਸ ਮੈਣ, ਕੰਪਨੀ ਦੇ ਵਿੱਤ ਵਿਭਾਗ ਸਬੰਧੀ, ਬਾਂਬੇ ਸਟਾਕ ਏਕਸਚੇਂਜ਼ ਆਦਿ ਵਿਸ਼ਿਆਂ ਉੱਤੇ ਬਹੁਤ ਸੁੰਦਰ ਸੁੰਦਰ ਮਾਡਲ ਪ੍ਰਸਤੁਤ ਕੀਤੇ।ਇਸ ਮੌਕੇ ਉੱਤੇ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਸੂਰਜ ਪ੍ਰਕਾਸ਼ ਗੋਇਲ, ਸ੍ਰੀ ਆਰਸੀ ਗੋਇਲ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੁਆਰਾ ਪ੍ਰਸਤੁਤ ਕੀਤੀ ਗਈ ਮਾਡਲ ਸਬੰਧੀ ਪ੍ਰਸਤੁਤੀਕਰਨ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਬੱਚਿਆਂ ਨੂੰ ਅੱਗੇ ਵੀ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਵਿੱਤੀ ਸਾਖਰਤਾ ਸਬੰਧੀ ਜਾਗਰੂਕਤਾ ਦੇ ਮੰਤਵ ਨਾਲ ਲਗਾਈ ਐਗਜ਼ੀਬੀਸ਼ਨ ਦੇ ਮਾਧਿਅਮ ਨਾਲ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪ੍ਰਜੈਕਟ ਤਿਆਰ ਕਰਨ ਦੀ ਪ੍ਰੇਰਨਾ ਮਿਲਦੀ ਹੈ ਓਥੇ ਬੱਚਿਆਂ ਵਿੱਚ ਵਿੱਤ ਸੰਬੰਧੀ ਜਾਗਰੂਕਤਾ ਵਿਕਸਤ ਕਰਨ ਵਿੱਚ ਵੀ ਸਹਾਇਤਾ ਮਿਲਦੀ ਹੈ।finance ਨਾਲ ਸਬੰਧਿਤ ਐਗਜ਼ੀਬਿਸ਼ਨ ਵਿਚ ਜੇਤੂ ਟੀਮਾਂ ਦੀ ਚੋਣ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਵੋਟਿੰਗ ਕਰਵਾ ਕੇ ਕੀਤੀ ਗਈ। ਜੇਤੂ ਟੀਮਾਂ ਨੂੰ ਟਰਾਫ਼ੀਆਂ ਨਾਲ ਵੀ ਸਨਮਾਨਿਤ ਕੀਤਾ ਗਿਆ।
