*ਡੀ ਏ ਵੀ ਸਕੂਲ ਵਿਖੇ ਰਾਸ਼ਟਰੀ ਅੰਬ ਦਿਵਸ ਤੇ ਕਰਵਾਈ ਗਈ ਪ੍ਰਤੀਯੋਗੀਤਾ*

0
23

ਮਾਨਸਾ 23 ਜੁਲਾਈ(ਸਾਰਾ ਯਹਾਂ/ਵਿਨਾਇਕ ਸ਼ਰਮਾ)ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਐਲਕੇਜੀ ਅਤੇ ਯੂਕੇਜੀ ਦੇ ਵਿਦਿਆਰਥੀਆਂ ਦੀ *ਰਾਸ਼ਟਰੀ ਅੰਬ  ਦਿਵਸ* ਉੱਤੇ *ਫੈਂਸੀ ਡਰੈਸ* ਕਵਿਤਾ ਉਚਾਰਨ ਪ੍ਰਤਿਯੋਗਿਤਾ ਕਰਵਾਈ ਗਈ। ਇਹ ਦਿਵਸ ਹਰ ਸਾਲ *22 ਜੁਲਾਈ* ਨੂੰ ਮਨਾਇਆ ਜਾਂਦਾ ਹੈ। ਜਿਸ ਦਾ ਇੱਕ ਸਲਾਨਾ ਉਤਸਵ ਦੇ ਰੂਪ ਵਿੱਚ ਮਹੱਤਵ ਹੈ। 

              ਇਸ ਪ੍ਰਤੀਯੋਗੀਤਾ ਦੇ ਦੌਰਾਨ ਵਿਦਿਆਰਥੀਆਂ ਨੇ ਅੰਬ ਦੀ ਪੋਸ਼ਾਕ ਪਾ ਕੇ ਅੰਬ ਦੇ ਮਹੱਤਵ ਜਿਵੇਂ ਕਿ ਫਲਾ ਦਾ ਰਾਜਾ ਅੰਬ, ਸਿਹਤ ਦੇ ਲਈ ਗੁਣਾਂ ਦਾ ਖਜ਼ਾਨਾ,‌ਪਾਚਨ ਤੰਤਰ ਵਿੱਚ ਸੁਧਾਰ ਆਦਿ ਉੱਤੇ ਕਵਿਤਾ ਸੁਣਾਈ।

          ਬੱਚਿਆਂ ਨੇ ਅੰਬ ਉੱਤੇ ਬੜੇ ਆਤਮ ਵਿਸ਼ਵਾਸ ਦੇ ਨਾਲ ਕਵਿਤਾਵਾਂ ਦਾ ਉਚਾਰਨ ਕਰਦੇ ਹੋਏ ਸਾਰਿਆਂ ਦਾ ਮਨ ਮੋਹ ਲਿਆ। 

          ਇਸ ਦੌਰਾਨ ਸੁਪਰਵਾਈਜ਼ਰ ਮਨਜੀਤ ਕੌਰ ਧਾਲੀਵਾਲ ਨੇ ਬੱਚੀਆਂ ਦਾ ਉਤਸਾਹ ਅਤੇ ਹੌਸਲਾ ਵਧਾਉਂਦੇ ਹੋਏ ਰਾਸ਼ਟਰੀ ਅੰਬ ਦਿਵਸ ਦੀ ਮਹੱਤਵਤਾ ਦੱਸਦੇ ਹੋਏ ਅੱਗੇ ਹੋਣ ਵਾਲੀ ਅਜਿਹੀ ਪ੍ਰਤੀਯੋਗੀਤਾ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਾਰੀ ਵਿਜਯੀ ਵਿਦਿਆਰਥੀਆਂ ਨੂੰ ਪੁਰਸਕ੍ਰਿਤ ਕੀਤਾ।

LEAVE A REPLY

Please enter your comment!
Please enter your name here