
ਮਾਨਸਾ ਮਈ 14 (ਸਾਰਾ ਯਹਾਂ/ ਜੋਨੀ ਜਿੰਦਲ) : ਸਥਾਨਕ ਡੀ.ਏ.ਵੀ. ਸਕੂਲ ਵਿੱਚ ਬਚਪਨ ਉਪਰ ਚਰਚਾ (ਭਾਗ-2) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਵੀਂ ਜਮਾਤ ਦੇ ਅਧਿਆਪਕਾਂ, ਮਾਪਿਆਂ ਅਤੇ ਪ੍ਰਿੰਸੀਪਲ ਨੇ ਬੱਚਿਆਂ ਦੀ ਸਿਕਸ਼ਾ, ਸੰਸਕਾਰ ਅਤੇ ਮੁੱਲਾਂ ਸਬੰਧੀ ਵਿਸਿ਼ਆਂ ਤੇ ਖੁੱਲ ਕੇ ਚਰਚਾ ਕੀਤੀ। ਇਸ ਪ੍ਰੋਗਰਾਮ ਦੌਰਾਨ ਐਂਕਰ ਦੀ ਭੁਮਿਕਾ ਸਕੂਲ ਅਧਿਆਪਕਾਂ ਜੋਤੀ ਬਾਂਸਲ ਵੱਲੋਂ ਨਿਭਾਈ ਗਈ।ਚਰਚਾ ਦੇ ਦੌਰਾਨ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਕਿ ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਨੂੰ ਮਿਲਕੇ ਕੰਮ ਕਰਨਾ ਹੋਵੇਗਾ ਤਾਂ ਹੀ ਬੱਚਿਆਂ ਦਾ ਬਹੁਮੁਖੀ ਵਿਕਾਸ ਕੀਤਾ ਜਾ ਸਕਦਾ ਹੈ।ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਅੱਜ ਦੇ ਆਧੁਨਿਕ ਯੱਗ ਵਿੱਚ ਬੱਚਿਆਂ ਨੂੰ ਤਕਨੀਕੀ ਉਪਕਰਣਾਂ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ ਪਰ ਸਾਨੂੰ ਮਿਲਕੇ ਬੱਚਿਆਂ ਨੂੰ ਸਮਝਾਉਣਾ ਹੋਵੇਗਾ ਕਿ ਤਕਨੀਕ ਦੀ ਸਹੀ ਵਰਤੋਂ ਕਿਸ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ।ਵਿਸਿ਼ਆਂ ਨੂੰ ਆਸਾਨ ਅਤੇ ਦਿਲਚਸਪ ਬਣਾਉਣ ਲਈ ਉਦਾਹਰਨਾਂ ਅਤੇ ਵਾਸਤਵਿਕ ਘਟਨਾਵਾਂ ਦਾ ਸਮਾਵੇਸ਼ ਹੋਣਾ ਚਾਹੀਦਾ ਹੈ।ਬੱਚਿਆਂ ਨੂੰ ਹਿੱਕ ਆਦਰਸ਼ ਨਾਗਰਿਕ ਅਤੇ ਚੰਗਾ ਇਨਸਾਨ ਬਣਾਉਣ ਲਈ ਨੈਤਿਕ ਮੁੱਲਾਂ ਉਪਰ ਅਧਾਰਿਤ ਸਿਕਸ਼ਾ ਉਤੇ ਜ਼ੋਰ ਦਿੱਤਾ।ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਮਾਪਿਆਂ ਵੱਲੋਂ ਪ੍ਰਾਪਤ ਸੁਝਾਵਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਬਚਪਨ ਉਪਰ ਚਰਚਾ (ਭਾਗ-3) ਦਾ ਜਲਦ ਹੀ ਆਯੋਜਨ ਕਰਨ ਦੀ ਘੋਸ਼ਣਾ ਕੀਤੀ।
