
ਮਾਨਸਾ, 02 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ)ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਦੀ ਯੋਗ ਅਗਵਾਈ ਹੇਠ ਇੰਟਰ ਹਾਊਸ ਪੰਜਾਬੀ ਲੋਕ ਨਾਚ ਮੁਕਾਬਲਾ ਕਰਵਾਇਆ ਗਿਆ।
ਇਸ ਮੁਕਾਬਲੇ ਵਿੱਚ ਚਾਰੋਂ ਹਾਊਸਾਂ ਦੀਆਂ ਨੌਵੀਂ ਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਰਿਗਵੇਦ ਹਾਊਸ ਨੇ ਲੁੱਡੀ, ਸਾਮਵੇਦ ਨੇ ਝੂੰਮਰ, ਯਜੁਰਵੇਦ ਨੇ ਕਿਕਲੀ ਅਤੇ ਅਥਰਵਵੇਦ ਨੇ ਸੰਮੀ ਲੋਕ ਨਾਚ ਪੇਸ਼ ਕੀਤਾ।
ਰਾਜਵੀਰ ਸਿੰਘ ਜੀ (ਡਾਂਸ ਟੀਚਰ) ਨੇ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਕਲਾ ਪ੍ਰਦਰਸ਼ਨ ਨੂੰ ਪਰਖਣ ਲਈ ਜੱਜ ਦੀ ਭੂਮਿਕਾ ਨਿਭਾਈ, ਉਨ੍ਹਾਂ ਜਜਮੈਂਟ ਉਪਰੰਤ ਬੱਚਿਆਂ ਨਾਲ ਨਾਚ ਦੇ ਨੁਕਤੇ ਸਾਂਝੇ ਕੀਤੇ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ।
ਮੁਕਾਬਲੇ ਦੇ ਉਪਰੰਤ ਜੇਤੂ ‘ਯਜੁਰਵੇਦ’ ਹਾਊਸ ਨੂੰ ਸਕੂਲ ਸੁਪਰਵਾਈਜ਼ਰ ਸ੍ਰੀਮਤੀ ਮਨਜੀਤ ਕੌਰ ਧਾਲੀਵਾਲ ਨੇ ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ |
