ਮਾਨਸਾ 24 ਸਤੰਬਰ(ਸਾਰਾ ਯਹਾਂ/ਵਿਨਾਇਕ ਸ਼ਰਮਾ):
ਮਹਾਰਿਸ਼ੀ ਦਯਾਨੰਦ ਜੀ ਦੀ 200ਵੀਂ ਬਰਸੀ ਜੋ ਕਿ ਭਾਰਤ ਵਿੱਚ ਸਾਲ ਭਰ ਦੇ ਲਈ ਆਯੋਜਿਤ ਕੀਤੀ ਜਾ ਰਹੀ ਹੈ।ਇਸ ਤਹਿਤ ਐਸ.ਡੀ.ਕੇ.ਐਲ. ਡੀ.ਏ.ਵੀ. ਸਕੂਲ, ਮਾਨਸਾ ਵਿਖੇ ਸਮੇਂ-ਸਮੇਂ ‘ਤੇ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਸ ਸਭ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜਨਾ ਅਤੇ ਸਕੂਲ ਵਿੱਚ ਅਧਿਆਤਮਕ ਮਾਹੌਲ ਪੈਦਾ ਕਰਨਾ ਹੈ। ਸਕੂਲ ਵਿੱਚ ਵੈਦਿਕ ਧਰਮ ਦੇ ਪ੍ਰਚਾਰ ਲਈ ਭਜਨ ਸੰਧਿਆ ਕਰਵਾਈ ਗਈ। ਇਸ ਭਜਨ ਸੰਧਿਆ ਦੌਰਾਨ ਨੌਵੀਂ ਤੋ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅਤੇ ਸਮੂਹ ਅਧਿਆਪਕ ਹਾਜ਼ਰ ਸਨ। ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਮਹਾਰਿਸ਼ੀ ਦਯਾਨੰਦ ਜੀ ਦੇ ਜੀਵਨ ‘ਤੇ ਆਧਾਰਿਤ ਭਜਨ ਪੇਸ਼ ਕੀਤਾ ਗਿਆ ਅਤੇ ਨੋਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੰਗੀਤਕ ਢੰਗ ਨਾਲ ਵੱਖ-ਵੱਖ ਵੈਦਿਕ ਮੰਤਰਾਂ ਦਾ ਸੰਗੀਤਮਈ ਜਾਪ ਕੀਤਾ ਗਿਆ।ਸੰਤ ਕਬੀਰ ਜੀ ਅਤੇ ਰਹੀਮ ਜੀ ਦੇ ਨੀਤੀਪਰਕ ਦੋਹੇ ਵੀ ਸ਼ਾਨਦਾਰ ਢੰਗ ਨਾਲ ਪੇਸ਼ ਕੀਤੇ ਗਏ।ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਭਾਰਤੀ ਸੰਸਕ੍ਰਿਤੀ ਤੇ ਆਧਾਰਿਤ ਸਮੂਹ ਸੰਸਕ੍ਰਿਤੀ ਗਾਨ ਗ਼ਾਇਆ ਗਿਆ! ਅੱਜਕੱਲ੍ਹ ਹਰ ਕੋਈ ਆਪਣੇ-ਆਪਣੇ ਕੰਮਾਂ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਧਾਰਮਿਕਤਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਭਜਨ ਸੰਧਿਆ ਕਾਰਨ ਮਾਹੌਲ ਆਨੰਦਮਈ ਹੋ ਗਿਆ ਅਤੇ ਸਮੂਹ ਅਧਿਆਪਕਾਂ ਨੇ ਆਤਮਿਕ ਆਨੰਦ ਦੀ ਪ੍ਰਾਪਤੀ ਕੀਤੀ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਰਾਣਾ ਜੀ ਨੇ ਇਸ ਖੂਬਸੂਰਤ ਪੇਸ਼ਕਾਰੀ ਲਈ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਅਧਿਆਤਮਕ ਪ੍ਰੋਗਰਾਮ ਕਰਵਾਏ ਜਾਣਗੇ।