
ਮਾਨਸਾ 20 ਸਤੰਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ):
ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ CBSE ਦੁਆਰਾ ਸ਼ੁਰੂ ਕੀਤੇ *’ਏਡੋਲਸੇਂਟ ਪੀਅਰ ਐਜੂਕੇਟਰ ਲੀਡਰਸ਼ਿਪ ਪ੍ਰੋਗਰਾਮ’* ਤਹਿਤ ਇੱਕ ‘ਇੰਟਰਐਕਟਿਵ ਸੈਸ਼ਨ’ ਦਾ ਆਯੋਜਨ ਕੀਤਾ ਗਿਆ। ਇਸ ਤਹਿਤ ਸਕੂਲ ਦੇ ਦੋ ਨੋਡਲ ਅਧਿਆਪਕਾਂ ਅਤੇ ਚਾਰ ਪੀਅਰ ਐਜੂਕੇਟਰ ਸਮ੍ਰਿਤੀ, ਕੇਵਿਕਾ, ਪਾਇਲ, ਜਸ਼ਨਦੀਪ ਕੌਰ ਨੂੰ ਚਾਰ ਮਾਡਿਊਲ ਅਤੇ 8 ਵਿਸ਼ਿਆਂ ‘ਤੇ ਸਿਖਲਾਈ ਦਿੱਤੀ ਗਈ ਹੈ। ਇਸ ਦਾ ਉਦੇਸ਼ ਮਾਨਸਿਕ ਵਿਕਾਸ, ਸਮਾਜਿਕ ਸੰਵੇਦਨਸ਼ੀਲਤਾ ਅਤੇ ਸੰਚਾਰ ਹੁਨਰ ਅਤੇ ਯੋਗਤਾਵਾਂ ਨੂੰ ਵਧਾਉਣਾ ਹੈ।12ਵੀਂ ਜਮਾਤ ਦੀ ਵਿਦਿਆਰਥਣ ਸਮ੍ਰਿਤੀ (ਹੈੱਡ ਗਰਲ) ਨੇ ਫੈਮਿਲੀ ਬਾਂਡਿੰਗ ਅਤੇ ਸੰਚਾਰ ਵਿਸ਼ੇ ‘ਤੇ ਪ੍ਰੈਕਟੀਕਲ ਟਿਪਸ, ਰੋਲ ਪਲੇਅ, ਵੀਡੀਓਜ਼ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਦੇ ਹੁਨਰ ਸਿਖਾਉਣ ਦੀ ਕੋਸ਼ਿਸ਼ ਕੀਤੀ।ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਸੀ.ਬੀ.ਐਸ.ਈ ਦੁਆਰਾ ਸੁਝਾਏ ਗਏ ਵਿਸ਼ਿਆਂ ‘ਤੇ ਚਰਚਾ ਕਰਨ ਲਈ ਉਤਸ਼ਾਹਿਤ ਕੀਤਾ।
