
ਮਾਨਸਾ 23 ਅਕਤੂਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ): ਸਥਾਨਕ ਐਸ.ਡੀ.ਕੇ. ਐਲ. ਡੀ.ਏ.ਵੀ ਪਬਲਿਕ ਸਕੂਲ,ਮਾਨਸਾ ਵਿਖੇ ਵਿਜੇਦਸਮੀ ਤਿਉਹਾਰ ਉਤਸਾਹ ਪੂਰਵਕ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਸੰਸਕ੍ਰਿਤਿਕ ਗਤੀਵਿਧੀਆਂ ਨੂੰ ਪੇਸ਼ ਕੀਤਾ ਗਿਆ।ਵਿਜੇ ਦਸਮੀ ਤਿਉਹਾਰ ਰਾਸ਼ਟਰੀ ਏਕਤਾ, ਗਰਵ ਅਤੇ ਜਾਗਰੂਕਤਾ ਦਾ ਪ੍ਰਤੀਕ ਹੈ,ਜੋ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਵਿਜੇ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਵਿਦਿਆਰਥੀਆਂ ਨੇ ਸਬੰਧਤ ਪੋਸ਼ਾਕਾਂ ਜਿਵੇਂ ਰਾਮ, ਲਕਸਮਣ, ਸੀਤਾ, ਰਾਵਣ, ਹਨੂਮਾਨ ਅਤੇ ਪ੍ਰਜਾ ਆਦੀ ਦੀ ਸੁੰਦਰ ਪੋਸ਼ਾਕਾਂ ਵਿੱਚ ਸਮੂਹ ਨਾਚ ਅਤੇ ਨਾਟਕ ਪ੍ਰਸਤੂਤ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਤੇ ਰਾਵਣ ਦਹਨ ਵੀ ਕੀਤਾ ਗਿਆ,ਜਿਸ ਨਾਲ ਪੂਰੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਸੀ। ਬੱਚਿਆਂ ਨੂੰ ਦੁਸ਼ਹਿਰੇ ਨਾਲ ਸੰਬੰਧਿਤ ਇਤਿਹਾਸ ਅਤੇ ਮਹੱਤਵ ਦੇ ਬਾਰੇ ਦੱਸਿਆ ਗਿਆ।ਬੁਰਾਈ ਕਿੰਨੀ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਅੰਤ ਵਿੱਚ ਜਿੱਤ ਉਸੀ ਦੀ ਹੁੰਦੀ ਹੈ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ।ਇਹ ਤਿਉਹਾਰ ਲੋਕਾਂ ਵਿੱਚ ਅੱਛਾਈ ਅਤੇ ਖੁਦ ਉੱਤੇ ਵਿਸ਼ਵਾਸ ਰੱਖਣ ਦਾ ਸੰਦੇਸ਼ ਦਿੰਦਾ ਹੈ
