*ਡੀ ਏ ਵੀ ਪਬਲਿਕ ਸਕੂਲ ਮਾਨਸਾ ਦੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਕੀਤਾ ਡਾਕਘਰ,ਬੈਂਕ ਅਤੇ ਗਊਸ਼ਾਲਾ ਦਾ ਦੌਰਾ*

0
26

ਮਾਨਸਾ 22 ਸਤੰਬਰ:(ਸਾਰਾ ਯਹਾਂ/ਵਿਨਾਇਕ ਸ਼ਰਮਾ)

ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਮਾਨਸਾ ਦੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਡਾਕਘਰ ਬੈਂਕ ਅਤੇ ਗਊਸ਼ਾਲਾ ਦਾ ਦੌਰਾ ਕਰਵਾਇਆ ਗਿਆ। ਡਾਕ ਘਰ ਦੇ ਅਧਿਕਾਰੀਆਂ ਨੇ ਪੋਸਟਮੈਨ,ਸਪੀਡ ਪੋਸਟ, ਲੈਟਰ ਬਾਕਸ, ਡਾਕ ਟਿਕਟ, ਬੱਚਤ ਖਾਤਾ ਅਤੇ ਹੋਰ ਸਕੀਮਾਂ ਤੋਂ ਜਾਣੂ ਕਰਵਾਇਆ       ਬੈਂਕ ਵਿਖੇ ਵੀ ਬੱਚਿਆਂ  ਨੇ ਖਾਤਾ ਖੁੱਲ੍ਹਵਾਉਣ ਦੀ ਪ੍ਰਕ੍ਰਿਆ ਏਟੀਐਮ, ਡੈਬਿਟ ਕਾਰਡ ਆਦਿ ਦੀ ਜਾਣਕਾਰੀ ਲਈ। ਗਊਸ਼ਾਲਾ ਵਿਖੇ ਬੱਚਿਆਂ ਨੇ ਗਊਆਂ ਦੇ ਰੱਖ ਰਖਾਵ ਅਤੇ ਉੱਥੇ ਦੀ ਵਿਵਸਥਾ ਪ੍ਰਣਾਲੀ ਨੂੰ ਸਮਝਿਆ।ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਦੇ ਅਨੁਸਾਰ ਅਜਿਹੇ ਦੌਰੇ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਵਿਭਿੰਨ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਦਾ ਗਿਆਨ ਦੇਣਾ ਹੈ। ਕਿਤਾਬਾਂ ਤੋਂ ਬਾਹਰ ਜਦ ਬੱਚਾ ਖੁਦ ਅਨੁਭਵ ਕਰਦਾ ਹੈ ਤਾਂ ਉਸ ਦੇ ਸਿੱਖਣ ਅਤੇ ਸਮਝਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਉਂਦੀ ਹੈ। ਬੱਚਾ ਆਪਣੇ ਆਸ ਪਾਸ ਦੇ ਵਾਤਾਵਰਣ ਨਾਲ ਮਹਿਸੂਸ ਕਰਦਾ ਹੈ ਅਤੇ ਉਸ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ।

LEAVE A REPLY

Please enter your comment!
Please enter your name here