
ਮਾਨਸਾ 17 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ) : ਡੀਸੀ ਦਫਤਰ ‘ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਇਕ ਕਿਸਾਨ ਬਲਬੀਰ ਸਿੰਘ ਨੇ ਡੀਸੀ ਦਫਤਰ ‘ਚ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਇਸ ਤੋਂ ਬਾਅਦ ਕਿਸਾਨ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਜਿਥੇ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਫਰੀਦਕੋਟ ਰੈਫਰ ਕਰ ਦਿਤਾ ਗਿਆ ਹੈ।
ਜਾਣਕਾਰੀ ਮੁਤਾਬਕ ਕਿਸਾਨ ਬਲਵੀਰ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਦਾ ਰਹਿਣ ਵਾਲਾ ਹੈ। ਜ਼ਹਿਰੀਲੀ ਚੀਜ ਖਾਨ ਤੋਂ ਪਹਿਲਾਂ ਉਸ ਨੇ ਇਕ ਸੁਸਾਇਡ ਨੋਟ ਪੰਜਾਬੀ ‘ਚ ਲਿਖਿਆ ਹੋਇਆ ਆਪਣੇ ਕੋਲ ਰੱਖਿਆ ਸੀ। ਜਿਸ ‘ਚ ਕੋਰੋਨਾ ਤੇ ਸਰਕਾਰ ਦੀ ਡਰਾਮੇਬਾਜੀ ਨੂੰ ਪਰੇਸ਼ਾਨੀ ਦਾ ਕਾਰਨ ਦੱਸਿਆ।
ਇਸ ਦੇ ਨਾਲ ਹੀ 15 ਅਗਸਤ ਨੂੰ ਕੈਬਿਨੇਟ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਵੀ ਖੂਬ ਖਰੀਆ ਖੋਟੀਆਂ ਸੁਣਾਈਆਂ ਜਿਸ ‘ਚ ਕਿਹਾ ਗਿਆ ਕਿ ਜੇਕਰ ਮੰਤਰੀ ਜੀ ਬਿਮਾਰ ਸੀ ਤਾਂ ਮਾਨਸਾ ਕੀ ਕਰਨ ਆਏ ਸੀ। ਕਿਸਾਨ ਆਗੂ ਨੇ ਕਿਹਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਆਰੋਪੀਆ ਖ਼ਿਲਾਫ਼ ਸਖਤ ਕਾਰਵਾਈ ਕਰੇ।
