*ਡੀਟੀਐਫ ਵੱਲੋ ਸੰਗਰੂਰ ਚ ਸੂਬਾ ਪੱਧਰੀ ਰੈਲੀ 25 ਅਪ੍ਰੈਲ ਨੂੰ*

0
22

ਮਾਨਸਾ 01,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ) : ਸਕੂਲੀ ਸਿੱਖਿਆ ਵਿੱਚ ਵੱਡੇ ਪੱਧਰ ‘ਤੇ ਕਥਿਤ ਸੁਧਾਰਾਂ ਦੇ ਦਮਗਜੇ ਮਾਰਨ ਵਾਲੀ ਕੈਪਟਨ ਸਰਕਾਰ ਪੰਜਾਬ ਦੇ ਸਮੂਹ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਆਨਲਾਈਨ ਅਧਿਆਪਕ ਤਬਾਦਲਿਆਂ ਦੀ ਆੜ ਵਿਚ ਵਿਦਿਆਰਥੀ ਤੇ ਅਧਿਆਪਕ  ਹਿਤਾਂ ਦਾ ਘਾਣ ਕਰਨ ਤੇ ਉੱਤਰ ਆਈ ਹੈ, ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਤੇ ਜਿਲਾ ਸਕੱਤਰ ਹਰਜਿੰਦਰ ਅਨੂਪਗੜ  ਨੇ ਆਖਿਆ ਕਿ  ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅੰਕੜਿਆਂ ਦੀ ਖੇਡ,ਖੇਡਦੇ ਹੋਏ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾ ਰਿਹਾ ਹੈ। ਜਿਸ ਦੀਆਂ ਚਾਲਾਂ ਸਦਕਾ ਵੱਡੇ ਪੱਧਰ ‘ਤੇ ਦਸਵੀਂ ਬਾਰ੍ਹਵੀਂ ਪਾਸ ਦੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਪੜ੍ਹੇ ਲਿਖੇ ਅਨਪੜ੍ਹ   ਵਿਦਿਆਰਥੀ ਪੈਦਾ ਹੋ ਰਹੇ ਹਨ। ਅਧਿਆਪਕ ਆਗੂਆਂ ਗੁਰਤੇਜ ਉੱਭਾ ਅਤੇ ਕੁਲਦੀਪ ਅੱਕਾਂਵਾਲੀ  ਨੇ ਆਖਿਆ ਕਿ ਅੰਕੜਿਆਂ ਦੀ ਇਹ ਖੇਡ ਹੁਣ ਮਿਸ਼ਨ ਸ਼ੱਤ ਪ੍ਰਤੀਸ਼ੱਤ ਤੋਂ ਅੱਗੇ ਲੰਘਦੀ ਹੋਈ ਅਧਿਆਪਕ ਵਿਦਿਆਰਥੀ ਅਨੁਪਾਤ ਦੇ  ਝੂਠੇ ਅੰਕੜੇ ਪੇਸ਼ ਕਰਦੇ ਹੋਏ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਉਜਾੜਾ ਕਰਨ ਵੱਲ ਵਧ ਰਹੀ ਹੈ। ਮੌਜੂਦਾ ਸਮੇਂ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਆਨਲਾਈਨ ਅਧਿਆਪਕ ਤਬਾਦਲਿਆਂ ਵਿੱਚ ਮਿਡਲ ਸਕੂਲਾਂ ਦੀਆਂ ਅਸਾਮੀਆਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦੇਣਾ ਅਧਿਆਪਕ ਵਿਦਿਆਰਥੀ ਅਨੁਪਾਤ ਦੇ ਝੂਠੇ ਅੰਕੜੇ ਪੇਸ਼ ਕਰਕੇ ਨਵੀਂ ਸਿੱਖਿਆ ਨੀਤੀ 2020 ਨੂੰ ਅਮਲੀ ਜਾਮਾ ਦੇਣ ਲਈ ਸਿੱਖਿਆ ਸਕੱਤਰ ਵੱਲੋਂ ਖੇਡਿਆ ਦਾ ਇੱਕ ਦਾਅ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸਿੱਖਿਆ ਨੀਤੀ 2020 ਦੇ ਤਹਿਤ  5-7 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਇੱਕ ਕੰਪਲੈਕਸ ਬਣਾ ਕੇ ਸਮੂਹ ਅਸਾਮੀਆਂ ਕੰਪਲੈਕਸ ਵਿੱਚ ਸ਼ਿਫਟ ਕਰਕੇ ਸਿੱਖਿਆ ਵਿਭਾਗ ਦੀ ਆਕਾਰ ਘਟਾਈ ਕੀਤੀ ਜਾਵੇਗੀ ਅਤੇ ਮੋਤੀ ਮਹਿਲ ਨੂੰ ਰੁਜ਼ਗਾਰ ਪ੍ਰਾਪਤ ਕਰਨ ਜਾਂਦੇ ਪੁਲਿਸ ਦੇ ਤਸ਼ੱਦਦ ਦੇ ਸ਼ਿਕਾਰ ਅਨੇਕਾਂ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਰੁਜ਼ਗਾਰ ਛਾਂਗਿਆ ਜਾਵੇਗਾ।

      ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹੀ ਤੋਂ ਬਚਾਉਣ ਅਤੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਢਾਹ ਲਾਉਣ, ਰੁਜ਼ਗਾਰ ਦੀ ਛਾਂਟੀ ਤੇ ਸਿੱਖਿਆ ਵਿਰੋਧੀ ਨੀਤੀਆਂ ਖਿਲਾਫ ਲਾਮਬੰਦੀ ਕਰਕੇ*25 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੇ ਜੱਦੀ ਹਲਕੇ ਸੰਗਰੂਰ *ਵਿੱਚ ਸੂਬਾ ਪੱਧਰੀ ਰੈਲੀ ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਿੰਗਾਰਾ ਸਿੰਘ ਦਲੇਲਵਾਲਾ,ਗੁਰਸੇਵਕ ਦਾਨੇਵਾਲਾ,ਚਰਨਪਾਲ ਦਸੌਂਧੀਆ,ਬਲਜਿੰਦਰ ਅਕਲੀਆ,ਨਵਦੀਪ ਝੁਨੀਰ,ਗੁਰਸੇਵਕ ਝੁਨੀਰ,ਬਲਵਿੰਦਰ ਰੱਲਾ,ਜਸਕਰਨ ਜੱਸਾ,ਜਗਸੀਰ ਤਲਵੰਡੀ,ਅਮਨਦੀਪ ਕੌਰ,ਬੇਅੰਤ ਕੌਰ,ਰੇਨੂ ਬਾਲਾ,ਸਰਬਜੀਤ ਕੌਰ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here