ਡੀਟੀਐਫ ਵੱਲੋ ਜਿਲਾ ਪੱਧਰੀ ਅਰਥੀ ਫੂਕ ਮੁਜ਼ਾਹਰਾ।

0
0

ਮਾਨਸਾ 04,ਫਰਵਰੀ (ਸਾਰਾ ਯਹਾ /ਬੀਰਬਲ ਧਾਲੀਵਾਲ )ਡੀਟੀਐਫ ਪੰਜਾਬ ਦੇ ਸੱਦੇ ਜਿਲਾ ਕਮੇਟੀ ਡੀਟੀਐਫ ਮਾਨਸਾ ਵੱਲੋਂ ਸਥਾਨਕ ਬਾਲ ਭਵਨ ਵਿਖੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਪੰਜਾਬ ਦੀ ਅਰਥੀ ਸਾੜੀ ਗਈ ।ਇਸ ਮੌਕੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡੀਟੀਐਫ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਕਿ ਸਕੂਲਾਂ ਅੰਦਰ ਸੁਖਾਵਾਂ ਮਹੌਲ ਬਨਾਉਣ ,ਦਬਸ਼ ਭਰਿਆ ਮਹੌਲ ਖ਼ਤਮ ਕਰਨ , ਡੀ.ਏ.,ਤਨਖਾਹ ਕਮਿਸ਼ਨ ਲਾਗੂ ਕਰਨ ,ਕੇਂਦਰੀ ਤਨਖਾਹ ਪੈਟਰਨ ਰੱਦ ਕਰਨ , ਨਵੀਂ ਸਿੱਖਿਆ ਨੀਤੀ 2020  ਰੱਦ ਕਰਨ ,  ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕਰਨ ,ਪੁਰਾਣੀ ਪੈਨਸ਼ਨ ਬਹਾਲ ਕਰਵਾਉਣ , ਦੂਰ ਦੁਰਾਡੇ ਬੈਠੇ ਅਧਿਆਪਕਾਂ ਦੀਆਂ ਬਦਲੀਆਂ ਸ਼ੁਰੂ ਕਰਨ  ਅਤੇ ਹੋਰ ਭਖਦੀਆਂ ਮੰਗਾਂ ਮਨਵਾਉਣ ਲਈ ਅੱਜ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਜਿਲਾ ਸਕੱਤਰ ਹਰਜਿੰਦਰ ਅਨੂਪਗੜ ਨੇ ਕਿਹਾ ਅਖੌਤੀ ਇਮਾਨਦਾਰੀ ਦਾ ਮਖੌਟਾ ਪਾ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਦੀਆਂ ਸਿੱਖਿਆਂ ਨੂੰ ਖਤਮ ਕਰਨ ਦੀਆਂ ਚਾਲਾਂ ਚੱਲ ਰਿਹਾ ਹੈ ਇਹਨਾਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਇਸ ਮੌਕੇ ਦਰਸ਼ਨ ਅਲੀਸ਼ੇਰ,ਲਖਵਿੰਦਰ ਰਾਏਪੁਰ, ਸਹਿਦੇਵ ਸਿੰਘ, ਬਲਕਰਨ ਢਿਲੋਂ,ਕਮਲਦੀਪ ਸਿੰਘ, ਅਵਤਾਰ ਬਰਾੜ,ਰਜਿੰਦਰ ਪਾਲ ਜਵਾਹਰਕੇ,ਰਜਿੰਦਰ ਦਲੇਲਵਾਲਾ, ਆਤਮਾ  ਸਿੰਘ,  ਸ਼ਿੰਗਾਰਾ ਦਲੇਲਵਾਲਾ, ਚਰਨਪਾਲ ਦਸੌਂਧੀਆਂ,ਕੁਲਦੀਪ ਅੱਕਾਂਵਾਲੀ, ਬਲਜਿੰਦਰ ਅਕਲੀਆ,ਗੁਰਸੇਵਕ ਦਾਨੇਵਾਲਾ,ਬੇਅੰਤ ਰੜ,ਸਿਕੰਦਰ ਰੜ, ਸਿਕੰਦਰ ਝੱਬਰ,ਗੁਰਜੀਤ ਰੜ,ਵਰਿੰਦਰ ਬਰਾੜ,ਗੁਰਵਿੰਦਰ ਰੱਲਾ,ਬਲਵਿੰਦਰ ਲੱਲੂਆਣਾ,ਸੁਖਦੀਪ ਸਿੰਘ ਮਾਨਸਾ, ਸੁਰਜੀਤ ਚੂਹੜੀਆ ਆਦਿ ਅਧਿਆਪਕ ਹਾਜ਼ਰ ਸਨ।

LEAVE A REPLY

Please enter your comment!
Please enter your name here