
ਚੰਡੀਗੜ, 11 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਰੋਜ਼ਾਨਾ ਦੀ ਡਿਊਟੀ ਤੋਂ ਅਲੱਗ ਰੂਪਨਗਰ ਪੁਲਿਸ ਨੇ ਇੱਕ ਨਵੇਕਲੀ ਪਹਿਲਕਦਮੀ ਕਰਦਿਆਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਕੁਆਰੰਟੀਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਪੁਲਿਸ ਲਾਈਨਾਂ ਵਿੱਚ ਆਪਣੇ ਇੱਕ ਵਿੰਗ ਨੂੰ ਹਸਪਤਾਲ ਵਿੱਚ ਤਬਦੀਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਇਸ ਥਾਂ ਵਿੱਚ 9 ਬਿਸਤਰੇ ਹਨ ਪਰ ਲੋੜ ਪੈਣ ਤੇ ਇਨ•ਾਂ ਨੂੰ ਵਧਾ ਕੇ 18 ਕੀਤਾ ਜਾ ਸਕਦਾ ਹੈ। ਹਸਪਤਾਲ ਕੋਵਿਡ 19 ਪਾਜ਼ਟਿਵ ਮਰੀਜ਼ਾਂ ਨੂੰ ਪੂਰੀ ਤਰ•ਾਂ ਆਈਸੋਲੇਸ਼ਨ ਵਿਚ ਰੱਖਣ ਲਈ ਪੂਰੀ ਤਰ•ਾਂ ਤਿਆਰ ਹੈ। ਪੁਲਿਸ ਕਰਮੀਆਂ ਦੇ ਬੱਚੇ ਜੋ ਐਮਬੀਬੀਐਸ ਅਤੇ ਨਰਸਿੰਗ ਕੋਰਸਾਂ ਦੀ ਪੜ•ਾਈ ਕਰ ਰਹੇ ਹਨ ਨੇ, ਇਸ ਵਿਸ਼ੇਸ਼ ਹਸਪਤਾਲ ਵਿਚ ਕੰਮ ਕਰਨ ਲਈ ਇੱਛਾ ਪ੍ਰਗਟਾਈ ਹੈ।
ਡੀਜੀਪੀ ਨੇ ਰੂਪਨਗਰ ਪੁਲਿਸ ਵੱਲੋਂ ਭਿਆਨਕ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ, ਕਾਨੂੰਨ ਤੋੜਨ ਵਾਲਿਆਂ ਦੀ ਜਾਂਚ ਕਰਨ ਅਤੇ ਲੋੜਵੰਦਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਦੇ ਸਬੰਧ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦੀ ਸ਼ਲਾਘਾ ਕੀਤੀ ।

ਗੁਪਤਾ ਨੇ ਦੱਸਿਆ ਕਿ ਪੁਲਿਸ ਲਾਈਨਜ਼ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਦੇਖਭਾਲ ਲਈ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ 24 ਘੰਟੇ ਕੰਮ ਕਰ ਰਹੇ ਹਨ।
ਇਸ ਦੌਰਾਨ ਰੋਪੜ ਦੇ ਐਸਐਸਪੀ ਸਵਪਨ ਸ਼ਰਮਾ ਨੇ ਡੀਜੀਪੀ ਨੂੰ ਰੋਪੜ ਜ਼ਿਲ•ੇ ਵਿੱਚ ਪੁਲਿਸ ਦੇ 700 ਜਵਾਨਾਂ ਵੱਲੋਂ ਨਾਕਿਆਂ,ਥਾਣਿਆਂ ਅਤੇ ਗਸ਼ਤ ਕਰਨ ਦੇ ਕੰਮਾਂ ਤੋਂ ਜਾਣੂ ਕਰਾਇਆ। ਇਹ ਆਪਣੇ ਆਪ ਵਿਚ ਮਿਸਾਲੀ ਗੱਨ ਹੈ ਕਿਉਂਕਿ ਉਨ•ਾਂ ਦੀ ਡਿਊਟੀ ਦਾ ਸਮਾਂ 14-16 ਘੰਟਿਆਂ ਤੱਕ ਹੋ ਗਿਆ ਹੈ ਅਤੇ ਇਨ•ਾਂ ਪੁਲਿਸ ਕਰਮੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ, ਡਾਕਟਰਾਂ ਦੀ ਇਕ ਟੀਮ ਉਨ•ਾਂ ਦੇ ਖੇਤਰ ਵਿਚ ਅਤੇ ਉਨ•ਾਂ ਦੇ ਦਫਤਰਾਂ ਵਿਚ ਬਾਕਾਇਦਾ ਜਾਂਚ ਕਰਦੀ ਰਹਿੰਦੀ ਹੈ। ਮੈਡੀਕਲ ਟੀਮ ਕੋਲ ਜ਼ਰੂਰੀ ਡਾਕਟਰੀ ਉਪਕਰਣਾਂ ਨਾਲ ਲੈਸ ਇੱਕ ਐਂਬੂਲੈਂਸ ਵੀ ਹੈ।
ਐਸਐਸਪੀ ਨੇ ਅੱਗੇ ਕਿਹਾ ਕਿ ਐਸਐਸਪੀ, ਡੀਐਸਪੀਜ਼ ਅਤੇ ਸਾਰੇ ਥਾਣਿਆਂ ਦੇ ਦਫਤਰਾਂ ਵਿਚ ਸੈਨੀਟਾਈਜੇਸ਼ਨ ਰੂਮ ਸਥਾਪਤ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ•ਾਂ ਦਫਤਰਾਂ ਵਿਚ ਦਾਖਲ ਹੋਣ ਵਾਲਾ ਹਰ ਵਿਅਕਤੀ ਜ਼ਰੂਰੀ ਸਿਹਤ ਸਾਵਧਾਨੀਆਂ ਦੀ ਪਾਲਣਾ ਕਰੇ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਤਿਆਰ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਪੁਲਿਸ ਨੂੰ ਵਿਟਾਮਿਨ ਬੀ ਅਤੇ ਸੀ ਸਮੇਤ ਸਾਰੇ ਸਪਲੀਮੈਂਟਸ ਦੀ ਇੱਕ ਮਹੀਨੇ ਤੱਕ ਦੀ ਸਪਲਾਈ ਦਿੱਤੀ ਗਈ ਹੈ।
