
ਮਾਨਸਾ 24 ਦਸੰਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ) ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ *ਤੁਲਸੀ ਪੂਜਨ ਦਿਵਸ* ਮੌਕੇ ਤੁਲਸੀ ਮਾਂ ਦੀ ਪੂਜਾ ਕੀਤੀ ਗਈ। ਜਿਸ ਵਿੱਚ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ ਅਤੇ ਤੁਲਸੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਤੁਲਸੀ ਦੇ ਬੂਟੇ ਦੀ ਚਿਕਿਤਸਕ ਅਤੇ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, 25 ਦਸੰਬਰ ਨੂੰ ਰਿਸ਼ੀ-ਮਹਾਂਪੁਰਖਾਂ ਦੁਆਰਾ ਤੁਲਸੀ ਪੂਜਾ ਦਿਵਸ ਵਜੋਂ ਨਿਰਧਾਰਤ ਕੀਤਾ ਗਿਆ ਸੀ ਅਤੇ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 2014 ਤੋਂ ਕੀਤੀ ਗਈ ਸੀ। ਉਦੋਂ ਤੋਂ ਹਰ ਸਾਲ 25 ਦਸੰਬਰ ਨੂੰ ਤੁਲਸੀ ਪੂਜਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਤੁਲਸੀ ਦੇ ਪੌਦੇ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਇਸ ਦੀ ਪੂਜਾ ਨਾਲ ਭਗਵਾਨ ਵਿਸ਼ਨੂ ਦੇ ਨਾਲ ਨਾਲ ਦੇਵੀ ਲਕਸ਼ਮੀ ਦਾ ਵੀ ਆਸ਼ੀਰਵਾਦ ਮਿਲਦਾ ਹੈ। ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਅਤੇ ਸਰਬਪੱਖੀ ਵਿਕਾਸ ਲਈ ਦੀਪ ਜਗਾ ਕੇ ਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ। ਡੀ.ਏ.ਵੀ ਸੰਸਥਾਵਾਂ ਆਧੁਨਿਕ ਸਿੱਖਿਆ ਅਤੇ ਭਾਰਤੀ ਸੰਸਕਾਰਾਂ ਦਾ ਸੁਮੇਲ ਹੈ, ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਵਿੱਚ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੀ ਧਾਰਮਿਕ ਪੂਜਾ ਕਰਵਾਈ ਜਾਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਕੀਤੀ ਜਾਂਦੀ ਰਹੇਗੀ।
