*ਡੀਏਵੀ ਸਕੂਲ ਵਿੱਚ ਤੀਜੀ ਤੋਂ ਲੈ ਕੇ ਪੰਜਵੀਂ ਕਲਾਸ ਤਕ ਦੀਆਂ ਕੁੜੀਆਂ ਦੇ ਲਈ Good ਟਚ ਅਤੇ Bad ਟਚ ਵਿਸ਼ੇ ਉੱਤੇ ਸੈਮੀਨਾਰ ਦਾ ਆਯੋਜਨ ਕੀਤਾ*

0
58

ਮਾਨਸਾ 17 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਸ਼ਹਿਰ ਦੇ ਡੀਏਵੀ ਸਕੂਲ ਵਿੱਚ ਤੀਜੀ ਤੋਂ ਲੈ ਕੇ ਪੰਜਵੀਂ ਕਲਾਸ ਤਕ ਦੀਆਂ ਕੁੜੀਆਂ ਦੇ ਲਈ ਸਮਾਜ ਵਿੱਚ ਵੱਧਦੀ ਹੋਈ ਕੁਰੀਤੀਆਂ ਦੇ ਬਾਰੇ ਜਾਗਰੂਕ ਕਰਨ ਲਈ ਸਕੂਲ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੇ ਮਾਰਗ ਦਰਸ਼ਨ ਵਿਚ good ਟਚ ਅਤੇ ਬੈਡ ਟਚ ਵਿਸ਼ੇ ਉੱਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਕੂਲੀ ਅਧਿਆਪਕਾਂ ਦੁਆਰਾ ਸਕੂਲ ਦੀਆਂ ਵਿਦਿਆਰਥਣਾਂ ਨੂੰ good ਟਚ ਤੇ ਬੈਡ ਟਚ ਵਿਚ ਫਰਕ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਦੇ ਸਰੀਰ ਉੱਤੇ ਸਿਰਫ ਉਹਨਾਂ ਦਾ ਹੀ ਅਧਿਕਾਰ ਹੁੰਦਾ ਹੈ। ਜੇ ਕਿਸੇ ਦੁਆਰਾ ਉਨ੍ਹਾਂ ਦੇ ਸ਼ਰੀਰ ਨੂੰ ਛੂਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਵਿਰੋਧ ਕਰਨਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਸਕੂਲ ਦੇ ਅਧਿਆਪਕਾਂ, ਅਤੇ ਅਤੇ ਹੋਰ ਕਰਮਚਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਮਾਤਾ-ਪਿਤਾ ਨੂੰ ਵੀ ਦੱਸਣਾ ਚਾਹੀਦਾ ਹੈ।ਬੱਚਿਆਂ ਵਿੱਚ ਆਤਮ-ਵਿਸ਼ਵਾਸ ਵਧਾਉਣ ਅਤੇ ਉਨ੍ਹਾਂ ਦੇ ਮਨ ਵਿੱਚ ਡਰ ਦੂਰ ਕਰਨ ਦੇ ਲਈ ਅਧਿਆਪਕਾਂ ਦੁਆਰਾ ਦੱਸਿਆ ਗਿਆ ਕਿ ਜੇ ਕੋਈ ਗ਼ਲਤ ਤਰੀਕੇ ਨਾਲ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ ਸਗੋਂ ਹੌਂਸਲੇ ਨਾਲ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਆਪਣੇ ਕਿਸੇ ਜਾਣਕਾਰ ਦੇ ਸੰਪਰਕ ਵਿੱਚ ਆਉਣ ਅਤੇ ਇਸ ਸਥਿਤੀ ਤੋਂ ਬਾਹਰ ਨਿਕਲਣ। ਉਨ੍ਹਾਂ ਨੂੰ ਪ੍ਰਤਾੜਿਤ ਕਰਨ ਵਾਲੇ ਲੋਕਾਂ ਤੋਂ ਬਚਣ ਦੇ ਲਈ ਸ਼ੋਰ ਮਚਾਉਣ ਲਈ ਵੀ ਕਿਹਾ ਗਿਆ। ਕਿ ਤਾਂ ਕੀ ਆਸੇ ਪਾਸੇ ਦੇ ਲੋਕ ਉਨ੍ਹਾਂ ਦਾ ਸ਼ੋਰ ਸੁਣ ਕੇ ਉਨ੍ਹਾਂ ਦੀ ਸਹਾਇਤਾ ਨੂੰ ਆ ਸਕਣ। ਸਕੂਲੀ ਅਧਿਆਪਕਾਂ ਦੁਆਰਾ ਬੱਚਿਆਂ ਦੇ ਪ੍ਰਤੀ ਵਧ ਰਹੇ ਅਪਰਾਧ ਦੇ ਪ੍ਰਤੀ ਜਾਗਰੂਕਤਾ ਦੀ ਕਮੀ ਨੂੰ ਦੂਰ ਕਰਨ ਦੇ ਲਈ ਹਿਦਾਇਤਾਂ ਦਿੱਤੀਆਂ ਗਈਆਂ ਕਿ ਉਨ੍ਹਾਂ ਨੂੰ ਆਪਣੇ ਸਕੂਲ ਵਿਚ ਕਿਸੇ ਦੀ ਕਲਾਸ ਵਿੱਚ ਅਧਿਆਪਕ ਨੂੰ ਸੂਚਿਤ ਕੀਤੇ ਬਿਨ੍ਹਾਂ ਇਕੱਲੇ ਨਹੀਂ ਬੈਠਣਾ ਚਾਹੀਦਾ। ਸਕੂਲ ਵਿੱਚ ਸਮੇਂ ਤੋਂ ਪਹਿਲਾਂ ਨਹੀਂ ਆਉਣਾ ਚਾਹੀਦਾ ਨਾ ਹੀ ਛੁੱਟੀ ਹੋਣ ਤੋਂ ਬਾਅਦ ਰੁਕਨਾਂ ਚਾਹੀਦਾ ਹੈ ।ਸਕੂਲ ਤੋਂ ਘਰ ਕਿਸੇ ਵੀ ਅਜਨਬੀ ਨਾਲ ਨਹੀਂ ਜਾਣਾ ਚਾਹੀਦਾ ਨਾਹੀਂ ਸਕੂਲ ਤੋਂ ਘਰ ਜਾਂਦੇ ਹੋਏ ਰਸਤੇ ਵਿਚ ਕਿਤੇ ਰੁਕਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਉਹ ਆਪਣਾ ਫੋਨ ਨੰਬਰ ਕਿਸੇ ਵੀ ਅਜਨਬੀ ਨੂੰ ਨਾ ਦੇਣ ਨਾ ਹੀ ਕਿਸੇ ਅਣਪਛਾਤੇ ਤੋਂ ਖਾਣ ਪੀਣ ਦਾ ਸਮਾਨ ਲੈਣ।ਮਅਤੇ ਆਪਣਾ ਮੋਬਾਈਲ ਫੋਨ ਦੀ ਵਰਤੋਂ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਹੀ ਕਰਨ।

LEAVE A REPLY

Please enter your comment!
Please enter your name here