
ਮਾਨਸਾ 23,ਨਵੰਬਰ (ਸਾਰਾ ਯਹਾਂ/ਜੋਨੀ ਜਿੰਦਲ) :ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ 11ਵੀ ਕਲਾਸ ਦੇ ਆਰਟਸ, ਕਾਮਰਸ ਅਤੇ ਸਾਇੰਸ ਦੇ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿੱਤਾ। ਇਸ ਮੁਕਾਬਲੇ ਵਿੱਚ ਪੰਜ ਪੰਜ ਟੀਮਾਂ ਨਿਯੁਕਤ ਕੀਤੀਆਂ। ਹਰ ਇਕ ਟੀਮ ਵਿਚ ਪੰਜ ਪੰਜ ਮੈਂਬਰ ਸਨ। ਇਸ ਮੁਕਾਬਲੇ ਵਿੱਚ ਕੁੱਲ 6 ਰਾਉਂਡ ਗਏ ਸਨ। ਪਹਿਲੇ ਰਾਊਂਡ ਵਿੱਚ ਵਿਦਿਆਰਥੀਆਂ ਤੋਂ ਸਧਾਰਨ ਗਿਆਨ ਨਾਲ ਸਬੰਧਿਤ ਪ੍ਰਸ਼ਨ, ਦੂਜੇ ਰਾਊਂਡ ਵਿੱਚ ਵਿਦਿਆਰਥੀਆਂ ਦੇ ਵਿਸ਼ੇ ਨਾਲ ਸਬੰਧਿਤ ਪ੍ਰਸ਼ਨ,ਤਿਜੇ ਰਾਊਂਡ ਵਿਚ ਖੇਡਾ ਨਾਲ ਸੰਬੰਧਿਤ ਪ੍ਰਸ਼ਨ, ਚੌਥੇ ਅਤੇ ਪੰਜਵੇਂ ਰਾਉਂਡ ਵਿਚ ਮਨੋਰੰਜਨ ਸੰਬੰਧਤ ਪ੍ਰਸ਼ਨ ਅਤੇ 6ਵੇਂ ਰਾਊਂਡ ਵਿੱਚ ਬੱਚਿਆਂ ਨੇ ਪ੍ਰਸ਼ਨਾਂ ਦੇ ਉੱਤਰ ਜਲਦੀ ਤੋਂ ਜਲਦੀ ਦੇਣੇ ਹੁੰਦੇ ਸੀ। ਇਸ ਮੁਕਾਬਲੇ ਵਿੱਚ ਸਹੀ ਉੱਤਰ ਦੇਣ ਵਾਲੀ ਟੀਮ ਨੂੰ 10 ਅੰਕ ਮਿਲਦੇ ਸਨ ਅਤੇ ਗਲਤ ਉੱਤਰ ਦੇਣ ਵਾਲੀ ਟੀਮ ਦੇ 5 ਅੰਕ ਘੱਟ ਦਿੱਤੇ ਜਾਂਦੇ ਸਨ। ਜੇਤੂ ਟੀਮ ਦੇ ਸਾਰੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੁਆਰਾ ਪੁਰਸਕ੍ਰਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅੱਗੇ ਤੋਂ ਇਸ ਤਰਾਂ ਦੇ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਤੇ ਟੀਮ ਭਾਵਨਾ ਦਾ ਵਿਕਾਸ ਹੁੰਦਾ ਹੈ। ਇਸ ਮੁਕਾਬਲੇ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਸਕੂਲ ਦੇ ਅਧਿਆਪਕ ਮੈਡਮ ਰੀਤੂ ਜਿੰਦਲ ਮੈਡਮ ਹਰਦੀਪ ਕੌਰ, ਮੈਡਮ ਚਾਹਤ ਅਤੇ ਮੈਡਮ ਸ਼ਿਪਰਾ ਦੀ ਵੀ ਸ਼ਲਾਘਾ ਕੀਤੀ ਗਈ।
