
10,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸਥਾਨਕ ਸ਼ਹਿਰ ਦੇ ਡੀਏਵੀ ਸਕੂਲ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਦੀ ਅਗਵਾਈ ਵਿੱਚ ਡੀਏਵੀ ਸਕੂਲ ਦੇ ਐਨ ਸੀ ਸੀ ਕੈਡਿਟਸ ਵੱਲੋਂ ਦੇਸ਼ ਦੇ ਸੇਨਾ ਮੁਖੀ ਬਿਪਿਨ ਰਾਵਤ ਅਤੇ ਹੋਰ ਕਈ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਕੈਡਿਟਸ ਨੂੰ ਦੇਸ਼ ਦੀ ਰੱਖਿਆ ਪ੍ਰਣਾਲੀ ਅਤੇ ਰਾਵਤ ਜੀ ਦੇ ਜੀਵਨ ਕਾਲ ਅਤੇ ਯੋਗਦਾਨ ਦੀ ਜਾਣਕਾਰੀ ਦੇ ਨਾਲ-ਨਾਲ ਉੱਚ ਕੋਟੀ ਦੇ ਆਦਰਸ਼ , ਅਤੇ ਅਨੁਸ਼ਾਸ਼ਨ ਨੂੰ ਆਪਣਾਕਰ ਇਕ ਉੱਚ ਕੋਟੀ ਦਾ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ।ਸਕੂਲ ਦੇ ਪ੍ਰਿੰਸਿਪਲ ਸ੍ਰੀ ਵਿਨੋਦ ਰਾਣਾ ਨੇ ਕਿਹਾ ਕਿ ਕਿ ਅੱਜ ਦੇਸ਼ ਦੀ ਰੱਖਿਆ ਪ੍ਰਣਾਲੀ ਅਤੇ ਸਾਡੀ ਸੇਨਾ ਦੇ ਹੌਂਸਲੇ ਜਿਸ ਬੁਲੰਦੀ ਉੱਤੇ ਹੈ ਉਹ ਸਭ ਕੁਝ ਬਿਪਿਨ ਰਾਵਤ ਕਰਕੇ ਹੀ ਹੈ। ਦੇਸ ਨੂੰ ਸਭ ਤੋਂ ਉਪਰ ਰੱਖਣ ਦੀ ਭਾਵਨਾ ਨਾਲ਼ ਭਰੀ ਇਸ ਸ਼ਖਸ਼ੀਅਤ ਦਾ ਯੋਗਦਾਨ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।
