
ਡੀਏਵੀ ਸਕੂਲ ਮਾਨਸਾ ਵਿੱਚ ਸਟੂਡੈਂਟ ਕੌਸਲ ਦੇ ਅੰਦਰ ਇੰਟਰ ਹਾਊਸ ਡਿਸਪਲੇ ਬੋਰਡ ਡੈਕੋਰੇਸ਼ਨ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਪ੍ਰੋਬਟੀ ਹਾਊਸ ਦੇ ਬੱਚੇ ਜੇਤੂ ਰਹੇ। ਡਿਸਪਲੇ ਬੋਰਡ ਡੈਕੋਰੇਸ਼ਨ ਪ੍ਰਤੀਯੋਗਿਤਾ ਦਾ ਵਿਸ਼ਾ ਭਾਰਤ ਦੀ ਸਮਰਿਧ ਵਿਰਾਸਤ ਸੀ। ਭਾਰਤੀ ਵਿਰਾਸਤ ਵਿੱਚ ਸਾਡੀ ਸੰਸਕ੍ਰਿਤਕ ਵਿਰਾਸਤ, ਸਾਡੀ ਸਮਾਰਕ ਵਿਰਾਸਤ, ਸਾਡਾ ਸਾਹਿਤ, ਧਾਰਮਿਕ ਵਿਰਾਸਤ, ਯੋਗ , ਆਯੁਰਵੇਦ ਅਤੇ ਕਲਾ ਦੇ ਕਈ ਕੰਮ ਸ਼ਾਮਲ ਹੈ। ਸਾਡੀ ਵਿਰਾਸਤ ਕਈ ਸਦੀਆਂ ਪਹਿਲਾਂ ਦੀ ਹੈ ਅਤੇ ਦੁਨੀਆ ਦੀ ਸਭ ਤੋਂ ਵੱਧ ਵਿਸ਼ਾਲ ਵਿਰਾਸਤ ਦੇ ਰੂਪ ਵਿੱਚ ਜਾਨੀ ਜਾਂਦੀ ਹੈ। ਸਮੇਂ ਦੇ ਨਾਲ ਨਾਲ ਅਸੀਂ ਅਪਣੀ ਮੂਰਤ ਅਤੇ ਅਮੂਰਤ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਗੋਂ ਆਪਣੀ ਵਿਰਾਸਤ ਨੂੰ ਜਾਨਣ, ਸੁਰੱਖਿਅਤ ਰੱਖਣ ਅਤੇ ਆਪਣੀ ਭਾਵੀ ਪੀੜ੍ਹੀਆਂ ਦੇ ਲਈ ਪਾਰਿਤ ਕਰਨ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਹੈ। ਇਸ ਉਦੇਸ਼ ਲਈ ਸਾਰੇ ਹਾਊਸ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਦੇਖ-ਰੇਖ ਵਿੱਚ ਭਾਰਤੀ ਵਿਰਾਸਤ ਦੇ ਗਿਆਨ ਨੂੰ ਕਲਾਤਮਕ ਰੂਪ ਵਿਚ ਢਾਲ ਕੇ ਡਿਸਪਲੇ ਬੋਰਡ ਉੱਤੇ ਪ੍ਰਦਰਸ਼ਨ ਕੀਤਾ। ਜੇਤੂ ਹਾਊਸ ਦੇ ਇੰਚਾਰਜ ਮੈਡਮ ਗੀਤਾ ਅਤੇ ਬੱਚਿਆਂ ਨੂੰ ਪ੍ਰਿੰਸੀਪਲ ਸ੍ਰੀ ਵਿਨੋਦ ਰਾਣਾ ਨੇ ਮੰਚ ਉੱਤੇ ਹਾਊਸ ਟਰੋਫੀ ਅਤੇ ਸਟੀਫਿਕੇਟ ਦੇਕੇ ਪ੍ਰੋਤਸਾਹਿਤ ਕੀਤਾ।
