*ਡੀਏਵੀ ਸਕੂਲ ਮਾਨਸਾ ਵਿੱਚ ਕੀਤਾ ਸਮਾਪਨ ਤੋਂ ਸਿਰਜਨ ਹਾਊਸ ਕਲੋਜ਼ਿੰਗ ਸਮਾਰੋਹ ਦਾ ਸ਼ਾਨਦਾਰ ਆਯੋਜਨ* 

0
21

ਮਾਨਸਾ, 05 ਫਰਵਰੀ :(ਸਾਰਾ ਯਹਾਂ/ਵਿਨਾਇਕ ਸ਼ਰਮਾ) 

ਸਥਾਨਕ ਐਸ.ਡੀ.ਕੇ.ਐਲ.ਡੀ.ਏ.ਵੀ. ਪਬਲਿਕ ਸਕੂਲ ਵਿਖੇ ਸਟੂਡੈਂਟ ਕਾਊਂਸਿਲ 2024-25 ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਹੋਣ ਤੇ ‘ਸਮਾਪਨ ਤੋਂ ਸਿਰਜਨ’ ਹਾਊਸ ਕਲੋਜ਼ਿੰਗ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਾਊ ਕੋਆਰਡੀਨੇਟਰ ਜਯੋਤੀ ਬਾਂਸਲ ਨੇ ਹਾਊਸ ਦੇ ਮੈਂਬਰਾਂ ਵੱਲੋਂ ਸਾਲ ਭਰ ਕੀਤੇ ਗਏ ਕਾਰਜਾਂ ਅਤੇ ਉਨ੍ਹਾਂ ਦੀ ਉਪਲਬਧੀ ਦੀ ਸਮੀਖਿਆ ਹਾਊਸ ਰਿਪੋਰਟ ਦੇ ਮਾਧਿਅਮ ਨਾਲ ਪ੍ਰਸਤੂਤ ਕੀਤੀ।

ਸਮਾਰੋਹ ਦੀ ਸ਼ੁਰੂਆਤ ਗਾਯਤਰੀ ਮੰਤਰ ਨਾਲ ਕੀਤੀ ਗਈ। ਇਸ ਉਪਰੰਤ ਹੈਡ ਗਰਲ ਦਿਵਯਾਂਸ਼ੀ, ਹੈਡ ਬੁਆਏ ਗੁਰਕੰਵਰ, ਜੁਨੀਅਰ ਹੈਡ ਗਰਲ ਜਪੁਜੀ ਕੌਰ ਅਤੇ ਜੁਨੀਅਰ ਹੈਡ ਬੁਆਏ ਵਿਹਾਨ ਸ਼ਰਮਾ ਨੇ ਆਪਣੇ ਪੂਰੇ ਸਾਲ ਦੇ ਅਨੂਭਵ ਦੱਸਦੇ ਹੋਏ ਕਿਹਾ ਕਿ ਡੀ.ਏ.ਵੀ. ਦੇ ਸਿਖਾਏ ਸੰਸਕਾਰ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਅੱਗੇ ਵੱਧਦੇ ਹੋਏ ਡੀ.ਏ.ਵੀ. ਦਾ ਝੰਡਾ ਉੱਚਾ ਰੱਖਣਗੇ।

ਵਿਦਿਆਰਥੀਆਂ ਨੇ ਰੰਗਾਰੰਗ ਨ੍ਰਿਤ,  ਸੰਗੀਤ, ਪ੍ਰੇਰਣਾਦਾਇਕ ਗਾਨੇ ਪ੍ਰਸਤੂਤ ਕੀਤੇ, ਜਿਸਨੇ ਸਮਾਰੋਹ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।

ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਅਤੇ ਸਕੂਲ ਸੁਪਰਵਾਈਜ਼ਰ ਸ਼੍ਰੀਮਤੀ ਮਨਜੀਤ ਕੌਰ ਧਾਲੀਵਾਲ ਨੇ ਸਟੂਡੈਂਟ ਕਾਊਂਸਲ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਮਿਹਨਤ, ਅਗਵਾਈ ਸਮਰੱਥਾ ਅਤੇ ਸਮਰਪਣ ਲਈ ਸਰਟੀਫਿਕੇਟ ਅਤੇ ਯਜ਼ੁਰਵੇਦ ਹਾਊਸ ਨੂੰ ਹਾਊਸ ਆਫ਼ ਦ ਈਅਰ ਟਰਾਫ਼ੀ ਨਾਲ ਸਨਮਾਨਿਤ ਕੀਤਾ। ਜੇਤੂ ਹਾਊ ਦੇ ਮਾਰਸ਼ਲ ਰਿਤੂ ਜਿੰਦਲ ਨੇ 15 ਵਾਲ ਕਲਾਕ ਸਕੂਲ ਨੂੰ ਭੇਂਟ ਕੀਤੇ। 

ਪ੍ਰਿੰਸੀਪਲ ਨੇ ਬੱਚਿਆਂ ਦੇ ਵਿਵਹਾਰ ਵਿੱਚ ਸਕਾਰਾਤਮਕ ਪਰਿਵਰਤਨ ਨੂੰ ਹਾਊਸ ਸਿਸਟਮ ਦਾ ਉਦੇਸ਼ ਦੱਸਿਆ ਅਤੇ ਮੈਂਬਰਾਂ ਦੇ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਊਰਜਾ ਅਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here