![](https://sarayaha.com/wp-content/uploads/2024/08/collage-1-scaled.jpg)
ਮਾਨਸਾ 31,ਮਈ (ਸਾਰਾ ਯਹਾਂ/ਬਿਊਰੋ ਨਿਊਜ਼) : ਸਥਾਨਕ ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਅਧਿਆਪਕ ਮਾਤਾ-ਪਿਤਾ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਦੇ ਚੰਗੇ ਭਵਿੱਖ ਅਤੇ ਪੜ੍ਹਾਈ ਉੱਤੇ ਵਿਚਾਰ ਕੀਤੇ ਗਏ। ਸਕੂਲ ਵਿਚ ਕਰਵਾਈ ਅਧਿਆਪਕ ਮਾਤਾ-ਪਿਤਾ ਮਿਲਣੀ ਦੇ ਦੌਰਾਨ ਵੱਡੀ ਸੰਖਿਆ ਵਿੱਚ ਮਾਤਾ ਪਿਤਾ ਵੱਲੋਂ ਭਾਗ ਲਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਅਨੁਸਾਸ਼ਨ ਵਿਚ ਰਹਿਣ ਦੇ ਮਹੱਤਵ ਅਤੇ ਭਵਿੱਖ ਵਿੱਚ ਹੋਣ ਵਾਲੇ ਚੰਗੇ ਪ੍ਰਭਾਵ ਉੱਤੇ ਰੋਸ਼ਨੀ ਪਾਈ ਗਈ।ਮੀਟਿੰਗ ਦੇ ਦੌਰਾਨ ਬੱਚਿਆਂ ਦੀ ਪੜ੍ਹਾਈ, ਸਕੂਲ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਕਰਵਾਈ ਜਾਣ ਵਾਲੀਆ ਖੇਡਾਂ, ਗਤੀਵਿਧੀਆਂ ਅਤੇ ਪ੍ਰਤੀਯੋਗਤਾਵਾਂ ਦੇ ਬਾਰੇ ਮਾਤਾ-ਪਿਤਾ ਦਾ school ਦੇ ਅਧਿਆਪਕਾਂ ਦੇ ਨਾਲ-ਨਾਲ ਸਕੂਲ ਪ੍ਰਿੰਸੀਪਲ ਦੇ ਨਾਲ ਵੀ ਵਿਚਾਰ ਕੀਤੇ ਗਏ। ਸਕੂਲ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸਕੂਲ ਪ੍ਰਬੰਧਕ , ਅਧਿਆਪਕ ਅਤੇ ਮਾਤਾ ਪਿਤਾ ਆਪਸ ਵਿਚ ਮਿਲ ਕੇ ਹੀ ਬੱਚਿਆਂ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਕਰ ਸਕਦੇ ਹਨ।ਇਸ ਮੌਕੇ ਤੇ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਠੰਡੇ ਸ਼ਰਬਤ ਦੀ ਛਬੀਲ ਵੀ ਲਗਾਈ ਗਈ ਜਿਸ ਵਿੱਚ ਬੱਚੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਨੇ ਖੂਬ ਆਨੰਦ ਉਠਾਇਆ।
![](https://sarayaha.com/wp-content/uploads/2024/08/WhatsAppVideo2024-08-31at21.29.05_2cf3b751-ezgif.com-added-text-1-1.gif)