(ਸਾਰਾ ਯਹਾਂ/ਬਿਊਰੋ ਨਿਊਜ਼ ) : ਸਥਾਨਕ ਡੀ.ਏ.ਵੀ ਸਕੂਲ ਮਾਨਸਾ ਵਿਖੇ ਚੱਲ ਰਿਹਾ ਸਮਰ ਕੈਂਪ ਅੱਜ 6 ਜੂਨ 2023 ਨੂੰ ਸਮਾਪਤ ਹੋ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਲਈ ਆਰਟ ਐਂਡ ਕਰਾਫਟ, ਸੱਭਿਆਚਾਰਕ ਅਤੇ ਖੇਡਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਆਰਟ ਐਂਡ ਕਰਾਫਟ ਵਿੱਚ ਬੱਚਿਆਂ ਨੂੰ ਵੱਖ-ਵੱਖ ਰਾਜਾਂ ਦੇ ਆਰਟ ਐਂਡ ਕਰਾਫਟ ਬਾਰੇ ਜਾਣਕਾਰੀ ਦਿੱਤੀ ਗਈ।ਫੋਟੋ ਫਰੇਮ ਵਿੱਚ ਰਾਜਸਥਾਨੀ ਆਰਟ, ਵਾਲ ਹੈਂਗਿੰਗ ਵਿੱਚ ਆਂਧਰਾ ਪ੍ਰਦੇਸ਼ ਆਰਟ, ਪੋਟ ਡੈਕੋਰੇਸ਼ਨ ਵਿੱਚ ਗੁਜਰਾਤੀ ਆਰਟ ਅਤੇ ਲਿਪੋਆਰਟ ਅਤੇ ਪੈਨ ਸਟੈਂਡ ਮੇਕਿੰਗ ਵਿੱਚ ਪੱਛਮੀ ਬੰਗਾਲ ਆਰਟ ਨਾਲ ਸਬੰਧਤ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਵੱਖ-ਵੱਖ ਰਾਜਾਂ ਦੀ ਕਲਾ ਬਾਰੇ ਜਾਣੂ ਕਰਵਾਇਆ ਗਿਆ। ਖੇਡਾਂ ਵਿੱਚ ਬੱਚਿਆਂ ਲਈ ਡੰਬਲ ਲੀਜੀਅਮ, ਬੈਡਮਿੰਟਨ, ਟੱਗ ਆਫ ਵਾਰ, ਟੇਬਲ ਟੈਨਿਸ, ਸ਼ਤਰੰਜ, ਸਾਈਕਲਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ। ਡਾਂਸ ਅਤੇ ਸੰਗੀਤ ਵਿੱਚ ਬੱਚਿਆਂ ਨੂੰ ਸੈਮੀ-ਕਲਾਸੀਕਲ ਡਾਂਸ, ਭੰਗੜਾ, ਐਰੋਬਿਕ ਡਾਂਸ, ਕਲਾਸੀਕਲ ਰਾਗ ਕਲਿਆਣ, ਸਮੂਹ ਸ਼ਬਦ ਆਦਿ ਬਾਰੇ ਜਾਣਕਾਰੀ ਦਿੱਤੀ ਗਈ।