
ਮਾਨਸਾ 13 ਫਰਵਰੀ (ਸਾਰਾ ਯਹਾਂ/ਵਿਨਾਇਕ ਸ਼ਰਮਾ)
ਸਥਾਨਕ ਐਸਡੀਕੇਐਲ ਡੀਏਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਠੂਠਿਆਂਵਾਲੀ ਅਤੇ ਭੈਣੀਬਾਘਾ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ, ਜਿਸਦੀ ਅਗਵਾਈ ਸਰਪੰਚ ਗ੍ਰਾਮ ਪੰਚਾਇਤ ਨੇ ਕੀਤੀ, ਜਿਸ ਵਿੱਚ ਸਰਪੰਚ ਸ਼੍ਰੀਮਤੀ ਜਸਵੀਰ ਕੌਰ ਅਤੇ ਸ਼੍ਰੀਮਤੀ ਸਿਮਰਜੀਤ ਕੌਰ, ਕਈ ਪੰਚ ਅਤੇ ਹੋਰ ਸ਼ਾਮਲ ਸਨ।
ਰੈਲੀ ਦੌਰਾਨ ਬੱਚਿਆਂ ਨੇ ਪ੍ਰੇਰਣਾਦਾਇਕ ਨਾਅਰਿਆਂ ਵਾਲੀਆਂ ਤਖ਼ਤੀਆਂ ਅਤੇ ਬੈਨਰ ਚੁੱਕ ਕੇ ਲੋਕਾਂ ਨੂੰ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਅਤੇ ਘਾਤਕ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੇ ਉੱਥੇ ਮੌਜੂਦ ਲੋਕਾਂ ਨੂੰ ਨਸ਼ੇ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਨਸ਼ਿਆਂ ਨੂੰ ਤਿਆਗ ਕੇ ਖੁਦ ਸਿੱਖਿਅਤ ਹੋਣ ਅਤੇ ਆਪਣੇ ਬੱਚਿਆਂ ਨੂੰ ਵੀ ਚੰਗੀ ਤਾਲੀਮ ਦਿਵਾਓਣ, ਕਿਉਂਕਿ ਸਿੱਖਿਆ ਹੀ ਤਰੱਕੀ ਦਾ ਇੱਕੋ ਇੱਕ ਮਜ਼ਬੂਤ ਰਸਤਾ ਹੈ ਅਤੇ ਇਸ ਰਸਤੇ ‘ਤੇ ਚੱਲ ਕੇ ਵਿਅਕਤੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਇਹ ਸਿੱਖਿਆ ਸਫਲਤਾ ਦੀ ਨਿਸ਼ਾਨੀ ਹੈ।
ਸਿਰਫ਼ ਸਿੱਖਿਆ ਹੀ ਨਸ਼ੇ ਦੀ ਬੁਰਾਈ ਨੂੰ ਖਤਮ ਕਰ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਛੱਡਣ ਅਤੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ।
