*ਸ਼੍ਰੀ ਅਰੋੜਵੰਸ਼ ਸਭਾ ਮਾਨਸਾ ਵੱਲੋਂ ਫਰੀ ਮੈਗਾ ਹੱਡੀਆਂ ਦੇ ਚੈੱਕਅਪ ਕੈਂਪ ਲਗਾਇਆ ਗਿਆ*

0
349

ਮਾਨਸਾ, 30 ਅਪ੍ਰੈਲ:-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ): ਸ੍ਰੀ ਅਰੋੜਵੰਸ਼ ਸਭਾ ਮਾਨਸਾ ਵੱਲੋਂ ਫਰੀ ਮੈਗਾ ਹੱਡੀਆਂ ਦੇ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ ਵਿਜੈ ਸਿੰਗਲਾ ਵਿਧਾਇਕ ਮਾਨਸਾ ਪਹੁੰਚੇ। ਡਾ ਵਿਜੈ ਸਿੰਗਲਾ ਵਿਧਾਇਕ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਸ੍ਰੀ ਅਰੋੜਵੰਸ਼ ਸਭਾ ਮਾਨਸਾ ਦਾ ਜਿਨ੍ਹਾਂ ਨੇ ਫਰੀ ਮੈਗਾ ਹੱਡੀਆਂ ਦੇ ਚੈੱਕਅਪ ਕੈਂਪ ਲਗਾਉਣ ਦਾ ਉਪਰਾਲਾ ਕੀਤਾ। ਨੌਜਵਾਨ ਡਾ ਤਰੁਣ ਬਾਘਲਾ ਨੇ ਬੜੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਡਾ ਤਰੁਣ ਬਾਘਲਾ ਨੇ ਬਹੁਤ ਹੀ ਸ਼ਲਾਘਾਯੋਗ ਕਦਮ ਪੁੱਟਿਆ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਉੱਚ ਪੱਧਰੀ ਦੀ ਪੜ੍ਹਾਈ ਕਰਨ ਉਪਰੰਤ ਆਪਣੀ ਜਨਮ ਭੂਮੀ ਤੋਂ ਬਤੌਰ ਡਾ ਸੇਵਾਵਾਂ ਦੇਣ ਦਾ ਉਪਰਾਲਾ ਕੀਤਾ ਹੈ। ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਅਜਿਹੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਤੇ ਅਰੋੜਵੰਸ਼ ਸਭਾ ਪੰਜਾਬ ਦੇ ਪ੍ਰਧਾਨ ਪ੍ਰੇਮ ਅਰੋੜਾ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਅਰੋੜਵੰਸ਼ ਸਭਾ ਮਾਨਸਾ ਵੱਲੋਂ ਇਹ ਫਰੀ ਮੈਗਾ ਹੱਡੀਆਂ ਦੇ ਚੈੱਕਅਪ ਕੈਂਪ ਲਗਾਇਆ ਗਿਆ ਹੈ ਅਤੇ ਸਾਨੂੰ ਮਾਣ ਹੈ ਸਾਡੇ ਮਾਨਸਾ ਦੇ ਡਾ ਰਾਧੇ ਸ਼ਿਆਮ ਬਾਘਲਾ ਜੀ ਦੇ ਪੁੱਤਰ ਡਾ ਤਰੁਣ ਬਾਘਲਾ ਤੇ ਜਿਨ੍ਹਾਂ ਨੇ ਡਾਕਟਰ ਬਣ ਕੇ ਅਰੋੜਵੰਸ਼ ਦਾ ਨਾਮ,  ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ। ਅਰੋੜਵੰਸ਼ ਸਭਾ ਹਮੇਸ਼ਾ ਲੋਕ ਭਲਾਈ ਦੇ ਕੰਮ ਕਰਵਾਉਂਦੀ ਰਹਿੰਦੀ ਹੈ। ਮੇਰੇ ਵੱਲੋਂ ਸਮੂਹ ਸਹਿਯੋਗੀ ਸੱਜਣਾ ਅਤੇ ਸ੍ਰੀ ਅਰੋੜਵੰਸ਼ ਸਭਾ ਦੇ ਸਮੂਹ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ।ਐਡਵੋਕੇਟ ਆਸ਼ੂ ਅਹੂਜਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਛੋਟੇ ਭਰਾ ਡਾ ਤਰੁਣ ਬਾਘਲਾ ਨੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਆਪਣੇ ਇਸ ਸ਼ਹਿਰ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਆਪਣਾ ਹਸਪਤਾਲ ਬਣਾਇਆ ਹੈ। ਜਿੱਥੇ ਵਾਜਵ ਫ਼ੀਸ ਤੇ ਲੋਕਾਂ ਦਾ ਇਲਾਜ ਕੀਤਾ ਜਾਵੇਗਾ। ਮੈਂ ਆਸ ਕਰਦਾ ਹਾਂ ਕਿ ਡਾ ਤਰੁਣ ਬਾਘਲਾ ਅੱਗੇ ਤੋਂ ਵੀ ਸਮਾਜ਼ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿਣਗੇ।
ਅੰਤ ਵਿੱਚ ਸਮੀਰ ਛਾਬੜਾ ਯੂਥ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਸ ਕੈਂਪ ਵਿੱਚ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਅੱਗੇ ਤੋਂ ਇਸ ਤਰ੍ਹਾਂ ਦੇ ਕੈਂਪ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੱਗਦੇ ਰਹਿਣਗੇ। ਮੈਂ ਧੰਨਵਾਦ ਕਰਦਾ ਹਾਂ ਨਾਨਕ ਮੱਲ ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਰੋੜਵੰਸ਼ ਸਭਾ ਮਾਨਸਾ ਦਾ ਜਿਨ੍ਹਾਂ ਨੇ ਇਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ। ਇਸ ਮੌਕੇ ਤੇ ਮਿੱਠੂ ਅਰੋੜਾ ਸਰਪ੍ਰਸਤ, ਰਾਮ ਚੰਦ ਚਰਾਇਆ, ਤਰਸੇਮ ਚੰਦ ਮਿੱਢਾ ਜ਼ਿਲ੍ਹਾ ਪ੍ਰਧਾਨ, ਸ਼ਾਮ ਲਾਲ ਸ਼ਹਿਰੀ ਪ੍ਰਧਾਨ, ਪ੍ਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਮਾਨਸਾ, ਬਲਵਿੰਦਰ ਨਾਰੰਗ, ਸੁਭਾਸ਼ ਕਾਮਰਾ ਪੱਤਰਕਾਰ, ਬਲਜੀਤ ਸਿੰਘ ਸੇਠੀ, ਆਤਮਾ ਸਿੰਘ ਮੋਂਗਾ, ਪੋਲੀ ਨਾਰੰਗ, ਮੱਖਣ ਲਾਲ, ਡਾ ਸੇਠੀ, ਅਮਿਤ ਅਰੋੜਾ, ਅੰਕੂਸ ਅਰੋੜਾ, ਧਰਮਿੰਦਰ ਅਰੋੜਾ, ਸਮਾਜ ਸੇਵੀ ਗੋਲਡੀ ਗਾਂਧੀ ਅਤੇ ਨਿੱਕਾ ਅਰੋੜਾ ਆਦਿ ਹਾਜ਼ਰ ਸਨ। 

NO COMMENTS