
ਬੁਢਲਾਡਾ 23,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਸ਼ਥਾਨਕ ਸ਼ਹਿਰ ਦੇ ਡੀ ਏ ਵੀ ਮਾਡਲ ਸਕੂਲ ਦੇ ਦੋ ਵਿਦਿਆਰਥੀਆ ਨੇ ਨੈਸ਼ਨਲ ਸ਼ੂਟਿਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿਦਿਆ ਸਕੂਲ ਦੀ ਪ੍ਰਿੰਸੀਪਲ ਬੀਰਦਵਿੰਦਰ ਕੌਰ ਨੇ ਦਸਿਆ ਕਿ ਸਕੂਲ ਦੇ ਦੋ ਵਿਦਿਆਰਥੀਆਂ ਵੀਰਪਾਲ ਕੌਰ ਸਿੱਧੂ ਤੇ ਗੁਰਨੂਰ ਸਿੰਘ ਸਿੱਧੂ ਨੇ 17 ਤੋਂ 23 ਫ਼ਰਵਰੀ ਤੱਕ ਮੋਹਾਲੀ ਵਿਖੇ ਹੋਈ 55ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਵਰਗਾਂ ਵਿੱਚ ਪੁਜ਼ੀਸ਼ਨਾਂ ਹਾਸ਼ਿਲ ਕੀਤੀਆਂ ਹਨ। ਉਹਨਾ ਕਿਹਾ ਕਿ ਦੋਵੇਂ ਵਿਦਿਆਰਥੀਆਂ ਨੇ ਨੈਸ਼ਨਲ ਸ਼ੂਟਿਗ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਉਹਨਾ ਸਕੂਲ ਦੀ ਇਸ ਪ੍ਰਾਪਤੀ ਲਈ ਦੋਵੇਂ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਮੈਨਜਮੈਂਟ ਮੈਂਬਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੋਕੇ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਹਾਜਰ ਸਨ।
