*ਡਿਪਟੀ CM ਰੰਧਾਵਾ ਦਾ ਬਿਕਰਮ ਮਜੀਠੀਆ ‘ਤੇ ਹਮਲਾ, ਹਾਈਕੋਰਟ ਢੁਕਵੇਂ ਸਬੂਤ*

0
17

ਚੰਡੀਗੜ੍ਹ 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਅਕਾਲੀ ਆਗੂ ਬਿਕਰਮ ਮਜੀਠੀਆ ਦੀ ਜ਼ਮਾਨਤ ਕੱਲ੍ਹ ਰੱਦ ਹੋ ਗਈ ਸੀ।ਫਿਲਹਾਲ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ ਤਿੰਨ ਦਿਨਾਂ ਲਈ ਰੋਕ ਹੈ।ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ 5 ਜਨਵਰੀ ਨੂੰ ਕੇਸ ਲੱਗਾ ਸੀ।ਜਿਸ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਸੀ ਕਿ ਪੰਥਕ ਸੰਕਟ ਆ ਗਿਆ ਤੇ ਇਕ ਕਮੇਟੀ ਵੀ ਬਣਾਈ। 

ਰੰਧਾਵਾ ਨੇ ਕਿਹਾ , “ਸਿਰਫ ਇੱਕ ਹੀ ਪਾਰਟੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ? ਕੀ ਮੈਂ ਗੁਰੂ ਘਰ ਦਾ ਸੇਵਕ ਨਹੀਂ? ਜਿਹੜਾ ਬਾਦਲਾਂ ਨਾਲ ਸਹਿਮਤ ਹੈ ਉਹ ਗੁਰੂ ਘਰ ਦਾ ਸਿੱਖ ਹੈ?ਮਜੀਠੀਆ ਦੇ ਕੇਸ ਦੀ ਬਾਬਤ ਮੀਟਿੰਗ ਵੀ ਸੱਦੀ ਗਈ।”


ਸੁਖਜਿੰਦਰ ਰੰਧਾਵਾ ਨੇ ਕਿਹਾ,”ਜ਼ਮਾਨਤ ਹੋਣ ਤੋਂ ਬਾਅਦ ਬਿਕਰਮ ਮਜੀਠੀਆ ਇਸ ਤਰ੍ਹਾਂ ਸੀ ਜਿਵੇਂ ਸਿੱਧਾ CM  ‘ਤੇ ਗ੍ਰਹਿ ਮੰਤਰੀ ਨੂੰ ਚੁਣੌਤੀ ਦੇ ਰਿਹਾ ਹੋਵੇ।ਡਰੱਗਜ਼ ਮਾਮਲੇ ‘ਚ ਜ਼ਮਾਨਤ ‘ਤੇ ਆ ਕੇ ਚੈਲੰਜ ਕਰ ਰਿਹਾ ਹੈ।” ਉਨ੍ਹਾਂ ਕਿਹਾ, “ਮਜੀਠੀਆ ਨੂੰ ਹਜ਼ਾਰਾਂ ਮਾਵਾਂ ਦੀ ਬਦਅਸੀਸ ਲਗੀ ਹੈ ਤਾਂ ਹੀ ਜ਼ਮਾਨਤ ਰੱਦ ਹੋਈ ਹੈ।”


ਰੰਧਾਵਾ ਨੇ ਮਜੀਠੀਆ ‘ਤੇ ਹਮਲਾ ਬੋਲਦੇ ਕਿਹਾ, “ਮਜੀਠੀਆ ਦੇ ਪੰਜਾਬ ‘ਚ ਆਉਣ ਨਾਲ ਮਾਫੀਆ ਵੀ ਆ ਗਿਆ।ਡਰੱਗਜ਼ ਮਾਫੀਆ, ਸ਼ਰਾਬ ਮਾਫੀਆ, ਰੇਤ ਮਾਫੀਆ ਆਦਿ ਪੰਜਾਬ ‘ਚ ਆ ਗਿਆ।ਹਾਈਕੋਰਟ ਨੇ ਕਿਹਾ ਕਿ ਸਰਕਾਰ ਕੋਲ ਢੁਕਵੇਂ ਸਬੂਤ ਹਨ ਮਜੀਠੀਆ ਖਿਲਾਫ ਕੇਸ ਚਲਾਉਣ ਲਈ।”ਸੁਖਜਿੰਦਰ ਰੰਧਾਵਾ ਨੇ ਕਿਹਾ, “ਸਾਡੇ ‘ਤੇ ਜੋ ਇਲਜ਼ਾਮ ਲਾਏ ਜਾ ਰਹੇ ਸੀ ਕਿ ਸਰਕਾਰ ਬਦਲਾ ਖੋਰੀ ਕਰ ਰਹੀ ਹੈ।ਮੈਂ ਬਾਦਲਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਹਾਈਕੋਰਟ ਨੇ ਜੋ ਫੈਸਲਾ ਦਿੱਤਾ ਉਹ ਬਦਲਾਖੋਰੀ ਹੈ?”

LEAVE A REPLY

Please enter your comment!
Please enter your name here