
ਮਾਨਸਾ, 09 ਮਈ (ਸਾਰਾ ਯਹਾ,ਬੀਰਬਲ ਧਾਲੀਵਾਲ) ਪੰਜਾਬ ਅੰਦਰ ਕਰੋਨਾ ਵਾਇਰਸ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਲੱਗੇ ਹੋਏ ਕਰਫ਼ਿਊ ਕਾਰਨ ਜਿੱਥੇ ਬਹੁਤ ਸਾਰੇ ਸਰਕਾਰੀ ਅਫ਼ਸਰ ਸਾਹਿਬਾਨ ਅਤੇ ਸੰਸਥਾਵਾਂ ਕੰਮ ਕਰ ਰਹੀਆਂ ਹਨ। ਉੱਥੇ ਹੀ ਸਫ਼ਾਈ ਸੇਵਕ ਅੱਗੇ ਹੋ ਕੇ ਲੜ ਰਹੇ ਹਨ ਜਿਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਅਧਿਆਪਕ ਨੇਤਾ ਅਤੇ ਉੱਘੇ ਸਮਾਜ ਸੇਵੀ ਹਰਪਾਲ ਕੌਰ ਨੇ ਮਾਨਸਾ ਬਾਲ ਭਵਨ ਵਿੱਚ ਸਫਾਈ ਸੇਵਕਾਂ ਨੂੰ ਖਾਣ ਪੀਣ ਦਾ ਸਮਾਨ ਅਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਮਾਨਸਾ ਸਨ ਇਸ ਮੌਕੇ ਸਮਾਜ ਸੇਵੀ ਬੀਰਬਲ ਧਾਲੀਵਾਲ ਅਤੇ ਪੱਤਰਕਾਰ ਕੁਲਦੀਪ ਧਾਲੀਵਾਲ ਸਮੇਤ ਹੋਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਸਫ਼ਾਈ ਸੇਵਕਾਂ ਨੂੰ ਰਾਸ਼ਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਤੁਰੰਤ ਹੀ ਸਾਰੇ ਸਫ਼ਾਈ ਸੇਵਕਾਂ ਨੂੰ ਕਿਹਾ ਕਿ ਅਸੀਂ ਅੱਜ ਹੀ ਤੁਹਾਨੂੰ ਰਾਸ਼ਨ ਕਿਟਾ ਮੁਹੱਈਆ ਕਰਵਾ ਦੇਵਾਂਗੇ। ਇਸ ਮੌਕੇ ਹਰਪਾਲ ਕੌਰ ਵੱਲੋਂ ਸਾਰੇ ਹੀ ਸਫ਼ਾਈ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਗਿਆ ।ਇਸ ਮੌਕੇ ਖੁਸ਼ਵਿੰਦਰ ਬਰਾੜ ,ਅਕਬਰ ਸਿੰਘ, ਕਮਲ ਸ਼ਰਮਾ ,ਰਾਜਿੰਦਰ ਸਿੰਘ ,ਜਗਸੀਰ ਸਿੰਘ ਸੀਰਾ ਨੰਗਲ ਕਲਾਂ ,ਮਨਿੰਦਰਜੀਤ ਸਿੰਘ, ਵੀ ਹਾਜ਼ਰ ਸਨ ।
