ਮਾਨਸਾ 20 ਅਗਸਤ,(ਸਾਰਾ ਯਹਾਂ/ਹਿਤੇਸ਼ ਸ਼ਰਮਾ) : ਡਿਪਟੀ ਕਮਿਸਨਰ ਸ਼੍ਰੀ ਮਹਿੰਦਰਪਾਲ ਦੁਆਰਾ ਕੋੋਰੋੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ।ਉਨ੍ਹਾਂ ਦੁਆਰਾ ਇਹ ਡੋਜ਼ ਕੋੋਰੋੋਨਾ ਪਾਜਿ਼ਟੀਵ ਆਉਣ ਤੋੋਂ 90 ਦਿਨਾਂ ਬਾਅਦ ਲਈ ਗਈ ਹੈ।
ਸਿਵਲ ਸਰਜਨ, ਡਾ. ਹਿਤਿੰਦਰ ਕੌੌਰ ਨੇ ਦੱਸਿਆ ਕਿ ਕੋੋਰੋੋਨਾ ਤੋੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਉਣੀ ਅਤਿ ਜ਼ਰੂਰੀ ਹੈ। ਇਸ ਦੇ ਨਾਲ—ਨਾਲ ਸਰਕਾਰ ਵੱਲੋੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਮਹਾਂਮਾਰੀ *ਤੇ ਕਾਬੂ ਪਾਇਆ ਜਾ ਸਕਦਾ ਹੈ। ਸਿਹਤ ਵਿਭਾਗ ਵੱਲੋੋਂ ਹੁਣ ਲੋੋਕਾਂ ਦੀ ਸਹੂਲਤ ਲਈ ਵੈਕਸੀਨ ਆਉਣ ਉਪਰੰਤ ਪਿੰਡ ਪੱਧਰ, ਸ਼ਹਿਰਾਂ ਵਿੱਚ, ਅਤੇ ਮੁਹੱਲਾ ਪੱਧਰ *ਤੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੀ ਮਦਦ ਨਾਲ ਕੈਂਪ ਲਗਾਏ ਜਾ ਰਹੇ ਹਨ, ਤਾਂ ਕਿ ਲੋੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾ ਦੱਸਿਆ ਕਿ ਵੈਕਸੀਨੇ਼ਸਨ ਦਾ ਹੁਣ ਤੱਕ ਕੋਈ ਮਾੜਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਜਲਦੀ ਤੋੋਂ ਜਲਦੀ ਵੈਕਸੀਨੇਸ਼ਨ ਕਰਵਾਏ।
ਇਸ ਮੋਕੇ ਡਾ. ਸੰਜੀਵ ਉਬਰਾਏ ਜਿ਼ਲ੍ਹਾ ਟੀਕਾਕਰਨ ਅਫ਼ਸਰ ਅਤੇ ਡਾ. ਰਣਜੀਤ ਸਿੰਘ ਰਾਏ ਨੋਡਲ ਅਫ਼ਸਰ ਕੋੋਵਿਡ—19 (ਸੈਪਲਿੰਗ) ਨੇ ਦੱਸਿਆ ਕਿ ਸਾਰੇ ਸੱਕੀ ਵਿਅਕਤੀਆਂ ਦਾ ਹਰ ਰੋੋਜ਼ ਕੋੋਰੋੋਨਾ ਸੈਪਲਿੰਗ ਕੀਤਾ ਜਾ ਰਿਹਾ ਹੈ, ਤਾਂ ਕਿ ਮੁੱਢਲੀ ਅਵਸਥਾ ਵਿੱਚ ਹੀ ਕੋੋਵਿਡ—19 ਦੀਆਂ ਹਦਾਇਤਾਂ (ਮਾਸਕ ਦੀ ਵਰਤੋਂ, ਹੱਥਾਂ ਨੂੰ ਵਾਰ—ਵਾਰ ਧੋੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣੀ) ਦਾ ਪਾਲਣ ਕਰਦੇ ਹੋਏ ਇਸ ਬਿਮਾਰੀ ਨੂੰ ਵਧਣ ਤੋੋਂ ਰੋੋਕਿਆ ਜਾ ਸਕੇ। ਇਸ ਮੋੋਕੇ ਸ਼੍ਰੀ ਦਰਸ਼ਨ ਸਿੰਘ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ, ਏ.ਐਨ.ਐਮ. ਸ਼੍ਰੀਮਤੀ ਰਮਨ ਕੌੌਰ ਅਤੇ ਸ਼੍ਰੀਮਤੀ ਹਰਪਾਲ ਕਿਰਨ ਹਾਜ਼ਰ ਸਨ।