*ਡਿਪਟੀ ਕਮਿਸ਼ਨਰ ਨੇ ਸ਼ਮਾਂ ਰੋਸ਼ਣ ਕਰ ਕੇ ਕੀਤਾ ਮਾਰਸ ਸਾਇੰਸ ਪ੍ਰਦਰਸ਼ਨੀ ਦਾ ਉਦਘਾਟਨ*

0
44

ਮਾਨਸਾ, 22 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)

          ਜ਼ਿਲ੍ਹਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਅਤੇ ਰੈਡ ਕਰਾਸ ਦੇ ਸਾਂਝੇ ਉਪਰਾਲੇ ਸਦਕਾ ਸੇਂਟ ਜ਼ੇਵੀਅਰ ਸਕੂਲ ਮਾਨਸਾ ਵਿਖੇ 24 ਅਕਤੂਬਰ ਤੱਕ ਚੱਲਣ ਵਾਲੇ ਮਾਰਸ ਸਾਇੰਸ ਪ੍ਰਦਰਸ਼ਨੀ ਦਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਸ਼ਮਾਂ ਰੋਸ਼ਣ ਕਰਕੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਰਸ ਸਾਇੰਸ ਪ੍ਰਦਰਸ਼ਨੀ ਦਾ ਮਕਸਦ ਬੱਚਿਆਂ ਵਿੱਚ ਸਾਇੰਸ ਪ੍ਰਤੀ ਰੂਚੀ ਪੈਦਾ ਕਰਨਾ ਹੈ, ਤਾਂ ਜੋ ਉਹ ਉੱਚ ਪੱਧਰ ’ਤੇ ਵਿਗਿਆਨ ਨਾਲ ਸਬੰਧਤ ਚੀਜ਼ਾਂ ਬਣਾਕੇ ਆਪਣੇ ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਵਿਸ਼ਵ ਪੱਧਰ ’ਤੇ ਉੱਚਾ ਕਰ ਸਕਣ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਰਮਲ ਓਸੇਪਚਨ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਜੈਨ, ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਭੁਪਿੰਦਰ ਕੌਰ ਮੌਜੂਦ ਸਨ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਅਤੇ ਸਾਡੀਆਂ ਰੋਜ਼ਮਰ੍ਹਾ ਦੀਆਂ ਵਸਤਾਂ ਵਿੱਚ ਤਕਨੀਕੀ ਸਾਧਨਾਂ ਦਾ ਬੋਲਬਾਲਾ ਹੈ। ਅੱਜ ਅਸੀਂ ਇੱਕ ਥਾਂ ਤੋਂ ਹਜ਼ਾਰਾ ਕਿਲੋਮੀਟਰ ਦੂਰ ਦੂਜੀ ਥਾਂ ’ਤੇ ਤੁਰੰਤ ਗੱਲ ਕਰ ਸਕਦੇ ਹਾਂ ਅਤੇ ਕਿਸੇ ਦੂਜੀ ਥਾਂ ’ਤੇ ਹੋਈ ਘਟਨਾ ਸਬੰਧੀ ਜਾਣਕਾਰੀ ਕੁਝ ਹੀ ਪਲਾਂ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਅਸੀਂ ਮੋਬਾਇਲਾਂ ਉਪਰ ਦੇਖ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਕੰਪਿਊਟਰ, ਟੀ.ਵੀ., ਰਾਕੇਟ ਸਭ ਵਿਗਿਆਨ ਦੀ ਹੀ ਦੇਣ ਹਨ।

          ਉਨ੍ਹਾਂ ਕਿਹਾ ਕਿ ਇਸ ਸਾਇੰਸ ਮੇਲੇ ਦੇ ਜਰੀਏ ਵਿਦਿਆਰਥੀਆਂ ਨੂੰ ਵਿਗਿਆਨ ਦੇ ਨਵੀਨਤਮ ਵਿਕਾਸ ਤੋਂ ਜਾਣੂ ਕਰਵਾਉਣਾ ਅਤੇ ਨਵੀਂ ਪੀੜ੍ਹੀ ਨੂੰ ਵਿਗਿਆਨ ਪ੍ਰਤੀ ਪ੍ਰੇਰਿਤ ਕਰਨਾ ਹੈ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੱਚਿਆਂ ਅੰਦਰ ਛੁਪੀ ਹੋਈ ਵਿਗਿਆਨ ਦੀ ਪ੍ਰਤਿਭਾ ਨੂੰ ਬਾਹਰ ਲਿਆਉਣ ਅਤੇ ਉਸ ਵਿੱਚ ਹੋਰ ਨਿਖਾਰ ਲਿਆਉਣ ਲਈ ਅਜਿਹੇ ਸਾਇੰਸ ਮੇਲੇ ਜ਼ਰੂਰ ਦਿਖਾਉਣ। ਇਸ ਉਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਸਾਇੰਸ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ।

          ਅੱਜ ਦੇ ਸਾਇੰਸ ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਪ੍ਰੋਜੈਕਟ ਡਾਇਰੈਕਟਰ ਸਵੱਛ ਭਾਰਤ ਮਿਸ਼ਨ ਡਾ. ਪੂਰਨ ਸਿੰਘ, ਸਹਾਇਕ ਪ੍ਰੋਫੈਸਰ ਏਮਜ਼ ਬਠਿੰਡਾ ਡਾ. ਅਨੁਪਿੰਦਰ ਕੌਰ ਅਤੇ ਲੈਕਚਰਾਰ ਡਾ. ਜਸਵੀਰ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਵੇਸਟ ਮੈਨੇਜਮੈਂਟ ਸਬੰਧੀ ਜਾਣਕਾਰੀ ਅਤੇ ਬਾਇਓਟੈਕਨਾਲੌਜੀ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ।

          ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਾਇੰਸ ਮੇਲੇ ਤੋਂ ਪਹਿਲਾਂ ਵੱਖ-ਵੱਖ ਬਲਾਕਾਂ ਵਿੱਚ ਵਿਦਿਆਰਥੀਆਂ ਦੇ ਸਾਇੰਸ ਮਾਡਲ ਸਬੰਧੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਪੂਰੀ ਦਿਲਚਸਪੀ ਨਾਲ ਹਿੱਸਾ ਲਿਆ। ਬਲਾਕਾਂ ਦੇ ਮੁਕਾਬਲਿਆਂ ਉਪਰੰਤ ਜੋ 75 ਸਾਇੰਸ ਮਾਡਲ ਚੁਣੇ ਗਏ, ਉਨ੍ਹਾਂ ਦੀ ਪ੍ਰਦਰਸ਼ਨੀ ਅੱਜ ਸੇਂਟ ਜ਼ੇਵੀਅਰ ਸਕੂਲ ਮਾਨਸਾ ਵਿਖੇ ਲਗਾਈ ਗਈ।

          ਉਨ੍ਹਾਂ ਦੱਸਿਆ ਕਿ ਇਸ ਸਾਇੰਸ ਮੇਲੇ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪ੍ਰਾਰਥਨਾ ਕਰਕੇ ਕੀਤੀ ਗਈ। ਇਸ ਉਪਰੰਤ ਸਭਿਆਚਾਰਕ ਗਤੀਵਿਧੀਆਂ, ਆਰਟੀਫਿਸ਼ੀਅਲ ਇੰਟੈਲੀਜੈਂਸ ਸਬੰਧੀ ਲੈਕਚਰ, ਕਵੀਸ਼ਰੀ, ਸਾਇੰਸ ਡਰਾਮਾ, ਗੀਤ ਤੋਂ ਇਲਾਵਾ ਗਰੁੱਪ ਡਾਂਸ ਵਰਗੀਆਂ ਵੰਨਗੀਆਂ ਕਰਵਾਈਆਂ ਗਈਆਂ।

          ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਮਦਨ ਲਾਲ ਕਟਾਰੀਆ, ਪ੍ਰਿੰਸੀਪਲ ਸੇਂਟ ਜ਼ੇਵੀਅਰ ਸਕੂਲ ਫਾਦਰ ਹੈਨਰੀ ਜੋਸੇਫ਼ ਰਾਜ, ਬੀ.ਐਨ.ਓਜ਼. ਗੁਰਮੀਤ ਸਿੰਘ,ਅਰੁਣ ਕੁਮਾਰ ਗਰਗ, ਪ੍ਰਭਜੋਤ ਕੌਰ, ਕਮਲਜੀਤ ਕੌਰ, ਅਵਤਾਰ ਸਿੰਘ ਡੀ.ਐਸ.ਐਮ. ਹਰਪ੍ਰੀਤ ਸਿੰਘ, ਨਵਨੀਤ ਕੱਕੜ ਡੀ.ਆਰ .ਸੀ. ਅਧਿਆਪਕ ਪਰਵਿੰਦਰ ਸਿੰਘ, ਅਮਰਜੀਤ ਸਿੰਘ, ਜਸਕੀਰਤ ਸਿੰਘ, ਵਿਸ਼ਾਲ ਬਾਂਸਲ, ਇੰਦਰਪਾਲ ਸਿੰਘ, ਵਿਜੇ ਕੁਮਾਰ, ਨਵਨੀਤ ਬਾਂਸਲ, ਸਟੇਜ ਸਕੱਤਰ ਸ਼੍ਰੀਮਤੀ ਯੋਗਿਤਾ ਜੋਸ਼ੀ, ਡਾ. ਗੁਰਪ੍ਰੀਤ ਕੌਰ, ਮਨਪ੍ਰੀਤ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ। ਅੱਜ ਜ਼ਿਲ੍ਹੇ ਦੇ ਕਰੀਬ 20 ਸਕੂਲਾਂ ਦੇ 753 ਵਿਦਿਆਰਥੀਆਂ ਨੇ ਮਾਰਸ ਸਾਇੰਸ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ।

LEAVE A REPLY

Please enter your comment!
Please enter your name here