ਮਾਨਸਾ, 05 ਜਨਵਰੀ(ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਿਸਨਰ ਸ੍ਰੀਮਤੀ ਬਲਦੀਪ ਕੌਰ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਆਪਣਾ ਆਧਾਰ ਕਾਰਡ ਅਪਡੇਟ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਆਧਾਰ ਕਾਰਡ ਧਾਰਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਪਿਛਲੇ 8 ਸਾਲਾਂ ਤੋਂ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ, ਉਹ ਆਪਣੇ ਆਧਾਰ ਕਾਰਡ ਆਨਲਾਈਨ ਪੋਰਟਲ ਜਾਂ m.adhaar ਐਪ ਰਾਹੀਂ ਜਾਂ ਨੇੜੇ ਦੇ ਆਧਾਰ ਸੈਂਟਰ ਵਿਖੇ ਜਾ ਕੇ ਆਫਲਾਈਨ ਆਪਣੇ ਪਛਾਣ ਦੇ ਪ੍ਰਮਾਣ ਅਤੇ ਪਤੇ ਦੇ ਸਬੂਤ ’ਤੇ ਪ੍ਰਮਾਣਿਕ ਦਸਤਾਵੇਜਾਂ ਦੇ ਨਾਲ ਆਧਾਰ ਨੂੰ ਅਪਡੇਟ ਕਰਵਾਉਣਾ ਲਾਜ਼ਮੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਹਾਕੇ ਵਿੱਚ ਵਿਲੱਖਣ 12-ਅੰਕਾਂ ਵਾਲਾ ਪਛਾਣ ਨੰਬਰ ਭਾਰਤ ਵਿੱਚ ਵਸਨੀਕਾਂ ਦੀ ਪਛਾਣ ਦੇ ਇੱਕ ਸਰਵ-ਪ੍ਰਵਾਨਿਤ ਸਬੂਤ ਵਜੋਂ ਉਭਰਿਆ ਹੈ। ਆਧਾਰ ਵਿੱਚ ਦਸਤਾਵੇਜਾਂ ਨੂੰ ਅੱਪਡੇਟ ਰੱਖਣਾ ਜੀਵਨ ਦੀ ਸੌਖ, ਬਿਹਤਰ ਸੇਵਾ ਪ੍ਰਦਾਨ ਕਰਨ ਵਿੱਚ ਮੱਦਦ ਕਰਨ ਦੇ ਨਾਲ-ਨਾਲ ਸਹੀ ਪ੍ਰਮਾਣਿਕਤਾ ਨੂੰ ਵੀ ਸਮਰੱਥ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਸਨੀਕਾਂ ਦੇ ਹਿੱਤ ਵਿੱਚ ਹੈ ਕਿ ਉਹ ਆਪਣੇ ਆਧਾਰ ਨੂੰ ਪਛਾਣ ਦੇ ਮੌਜੂਦਾ ਸਬੂਤ ਅਤੇ ਪਤੇ ਦੇ ਸਬੂਤ ਦੇ ਨਾਲ ਸਮੇਂ-ਸਮੇਂ ਤੇ ਅਪਡੇਟ ਕਰਵਾਉਂਦੇ ਰਹਿਣ ਕਿਉਂਕਿ ਵੱਡੀ ਗਿਣਤੀ ਵਿੱਚ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਅਤੇ ਵਿੱਤੀ ਸੰਸਥਾਵਾਂ ਜਿਵੇਂ ਕਿ ਬੈਂਕ ਆਦਿ ਆਪਣੇ ਗਾਹਕਾਂ ਨੂੰ ਪ੍ਰਮਾਣਿਤ ਕਰਨ ਅਤੇ ਆਨਬੋਰਡ ਕਰਨ ਲਈ ਆਧਾਰ ਦੀ ਵਰਤੋਂ ਕਰਦੇ ਹਨ।
ਡਿਪਟੀ ਕਮਿਸਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਆਧਾਰ ਨਾਲ ਅਪਡੇਟ ਕਰਨ ਦੇ ਨਾਲ-ਨਾਲ 5 ਅਤੇ 15 ਸਾਲ ਦੀ ਉਮਰ ਦੇ ਬੱਚਿਆਂ ਲਈ ਬਾਇਓਮੈਟਿ੍ਰਕ ਅਪਡੇਟ ਕਰਵਾਉਣਾ ਵੀ ਯਕੀਨੀ ਬਣਾਉਣ।