ਮਾਨਸਾ 03,ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਐਮ.ਡੀ. ਅਤੇ ਐਮ.ਐਸ. ਦੇ ਦਾਖਲੇ ਲਈ ਆਯੋਜਿਤ ਨੀਟ ਪੀ.ਜੀ. 2022 ਦੀ 21 ਮਈ ਨੂੰ ਲਈ ਗਈ ਪ੍ਰੀਖਿਆ ਵਿੱਚ 1 ਜੂਨ 2022 ਨੂੰ ਘੋਸ਼ਿਤ ਕੀਤੇ ਨਤੀਜਿਆਂ ਵਿੱਚ ਮਾਨਸਾ ਦੇ ਡਾ. ਸਾਹਿਲ ਸਿੱਧੂ ਨੇ ਪਹਿਲੀ ਹੀ ਵਾਰ ਆਲ ਇੰਡੀਆ ਰੈਂਕ 660 ਲੈ ਕੇ ਮਾਨਸਾ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ।ਡਾ. ਸਾਹਿਲ ਸਿੱਧੂ, ਮਾਨਸਾ ਦੇ ਮਸ਼ਹੂਰ ਡਾਕਟਰ ਅਤੇ ਉੱਘੇ ਸਮਾਜ ਸੇਵੀ ਡਾ. ਸ਼ੇਰ ਜੰਗ ਸਿੰਘ ਸਿੱਧੂ ਸਰਜਨ ਅਤੇ ਡਾ. ਗੁਰਜੀਤ ਕੌਰ ਸਿੱਧੂ ਜੋ ਕਿ ਲਿੰਕ ਰੋਡ ਮਾਨਸਾ ਉੱਪਰ ਆਪਣਾ ਨਿੱਜੀ ਹਸਪਤਾਲ ਸਿੱਧੂ ਨਰਸਿੰਗ ਹੋਮ ਚਲਾਉਂਦੇ ਹਨ, ਦੇ ਹੋਣਹਾਰ ਸਪੁੱਤਰ ਹਨ।
ਡਾ. ਸਾਹਿਲ ਸਿੱਧੂ ਨੇ 2016 ਦੀ ਨੀਟ ਯੂ.ਜੀ. ਦੀ ਪ੍ਰੀਖਿਆ ਵਿੱਚ ਆਲ ਇੰਡੀਆ ਰੈਂਕ 171 ਲੈ ਕੇ ਵਰਧਮਾਨ ਮਹਾਂਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਨਵੀਂ ਦਿੱਲੀ ਵਿਖੇ ਐਮ.ਬੀ.ਬੀ.ਐਸ. ਦੀ ਡਿਗਰੀ ਇਸੇ ਸਾਲ ਪੂਰੀ ਕੀਤੀ ਹੈ
ਅਤੇ ਹੁਣ ਦਿੱਲੀ ਵਿਖੇ ਹੀ ਐਮ.ਡੀ. ਦੀ ਡਿਗਰੀ ਲਈ ਦਾਖਲਾ ਲੈਣਾ ਚਾਹੁੰਦੇ ਹਨ।
ਡਾ. ਸਾਹਿਬ ਬਹੁਤ ਹੀ ਮਿਹਨਤੀ, ਮਿੱਠ ਬੋਲੜੇ ਅਤੇ ਨਰਮ ਸੁਭਾਅ ਦੇ ਮਾਲਿਕ ਹਨ।ਅਸੀਂ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹਾਂ ਤਾਂ ਜੋ ਉਹ ਮਾਨਸਾ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ।