*ਡਾ. ਵਿਨੋਦ ਮਿੱਤਲ ਬਣੇ ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੇ ਨਵੇਂ ਪ੍ਰਧਾਨ*

0
132

(ਸਾਰਾ ਯਹਾਂ/ਬੀਰਬਲ ਧਾਲੀਵਾਲ ) : ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੀ ਸਾਲ 2023-24 ਲਈ ਚੋਣ ਪਾਮ ਹੋਟਲ ਸਰਸਾ ਰੋਡ ਮਾਨਸਾ ਵਿਖੇ ਹੋਈ। ਸਭ ਤੋਂ ਪਹਿਲਾਂ ਵੰਦੇ ਮਾਤਰਮ ਗਾਇਆ ਗਿਆ ਤੇ ਫਿਰ ਹਾਲ ਭਾਰਤ ਮਾਤਾ ਦੀ ਜੈ ਨਾਲ ਗੂੰਜ ਉੱਠਿਆ। ਇਸ ਤੋਂ ਬਾਅਦ ਚੋਣ ਪਰਕ੍ਰਿਆ ਸ਼ੁਰੂ ਕੀਤੀ ਗਈ। ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੇ ਸੀਨੀਅਰ ਮੈਂਬਰ ਵਿਨੋਦ ਭੰਮਾ, ਕ੍ਰਿਸ਼ਨ ਲਾਲ, ਭੂਸ਼ਣ ਗਰਗ, ਜੀ.ਡੀ.ਭਾਟੀਆ, ਅਮ੍ਰਿਤ ਪਾਲ ਅਤੇ ਸ਼੍ਰੀ ਰਜਿੰਦਰ ਗਰਗ ਜੀ ਨੇ ਸਰਵਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਜਿਸ ਵਿੱਚ ਡਾ. ਵਿਨੋਦ ਮਿੱਤਲ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ ਸੈਕਟਰੀ ਦੀ ਚੋਣ ਵਿੱਚ ਅਰੁਣ ਗਰਗ ਅਤੇ ਕੈਸ਼ੀਅਰ ਦੀ ਚੋਣ ਵਿੱਚ ਪਰਦੀਪ ਕੁਮਾਰ ਨੂੰ ਚੁਣਿਆ ਗਿਆ। ਇਸ ਦੌਰਾਨ ਰਜਿੰਦਰ ਗਰਗ ਅਤੇ ਭੂਸ਼ਣ ਗਰਗ ਨੇ ਭਾਰਤ ਵਿਕਾਸ ਪ੍ਰੀਸ਼ਦ ਨਾਲ ਜੁੜੇ ਨਵੇਂ ਮੈਂਬਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਇਸ ਵਿਚਕਾਰ ਪਿਛਲੇ ਪ੍ਰਧਾਨ ਗੁਰਮੰਤਰ ਸਿੰਘ ਅਤੇ ਸੈਕਟਰੀ ਨਰੇਸ਼ ਜਿੰਦਲ ਨੇ ਆਪਣੇ ਸਮੇਂ ਕਰਵਾਏ ਕੰਮਾਂ ਦਾ ਵੇਰਵਾ ਦਿੱਤਾ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਨਵੇਂ ਚੁਣੇ ਪ੍ਰਧਾਨ ਵਿਨੋਦ ਮਿੱਤਲ ਨੇ ਸਮੂਹ ਮੈਂਬਰਾ ਨੂੰ ਸੰਬੋਧਿਤ ਕੀਤਾ ਅਤੇ ਮਿਹਨਤ ਨਾਲ ਪ੍ਰੀਸ਼ਦ ਨੂੰ ਅੱਗੇ ਲੈ ਕੇ ਜਾਣ ਦਾ ਭਰੋਸਾ ਦਵਾਇਆ। ਆਖੀਰ ਵਿੱਚ ਕ੍ਰਿਸ਼ਨ ਲਾਲ ਨੇ ਨਵੀਂ ਟੀਮ ਨੂੰ ਵਧਾਈਆਂ ਦਿੱਤੀਆ ਅਤੇ ਪ੍ਰੀਸ਼ਦ ਦੀ ਤਰੱਕੀ ਦੀ ਆਸ ਜਤਾਈ। ਇਸ ਤੋਂ ਬਾਅਦ ਜਨ ਗਣ ਮਨ ਗਾਇਆ ਗਿਆ। ਸਾਰੇ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ ਅਤੇ ਖਾਣੇ ਦਾ ਆਨੰਦ ਲਿਆ। ਇਸ ਸਮੇਂ ਪ੍ਰੀਸ਼ਦ ਦੇ ਹੋਰ ਮੈਂਬਰ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here