*ਡਾ. ਵਿਜੇ ਸਿੰਗਲਾ ਨੇ ਭਰੇ ਆਪਨੀ ਉਮੀਦਵਾਰੀ ਦੇ ਕਾਗਜ, ਹਜਾਰਾ ਲੋਕਾ ਨੇ ਦਿਤੀਆ ਜਿੱਤ ਦੀਆ ਦੁਆਵਾ*

0
114

ਮਾਨਸਾ, 28 ਜਨਵਰੀ:-  (ਸਾਰਾ ਯਹਾਂ/ਬੀਰਬਲ ਧਾਲੀਵਾਲ) ਹਲਕਾ ਮਾਨਸਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਆਪਣੀ ਨਾਮਜਦਗੀ ( Nomination ) ਪੱਤਰ ਭਰ ਕੇ ਡਾ ਵਿਜੇ ਸਿੰਗਲਾ ਨੇ ਕਿਹਾ ਮੈਨੂੰ ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਤੋਂ ਹੀ ਪੂਰਾ ਸਾਥ ਦੇ ਰਹੇ ਹੋ ਉਸੇ ਤਰ੍ਹਾਂ ਤੁਸੀਂ ਸਾਥ ਦਿੰਦੇ ਰਹੋਗੇ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਤਰੋਗੇ। ਉਨ੍ਹਾਂ ਕਿਹਾ ਕਿ ਉਹ ਲੋਕ ਸੇਵਾ ਨੂੰ ਮੁੱਖ ਰੱਖ ਕੇ ਮੈਦਾਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ ਤੇ ਪੰਜਾਬ ਚ ਆਪ ਦੀ ਯਾਨੀ ਲੋਕਾਂ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਮਾਨਸਾ ਜਿਲ੍ਹੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਵਿਰੋਧੀ ਪਾਰਟੀਆਂ ਨੂੰ ਇਹ ਦੱਸਿਆ ਕਿ ਮਾਨਸਾ ਹਲਕੇ ਦੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਹੁਣ ਲੋਕ ਜਾਗ ਚੁੱਕੇ ਹਨ ਅਤੇ ਆਪਣੇ ਵੋਟ ਅਧੀਕਾਰਾਂ ਦਾ ਸਹੀ ਇਸਤੇਮਾਲ ਕਰਨਗੇ। 

LEAVE A REPLY

Please enter your comment!
Please enter your name here