*ਡਾ. ਰਾਜਨ ਆਈ ਕੇਅਰ ਵਿਖੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਕੈਂਪ ਅੱਜ*

0
15

ਫਗਵਾੜਾ 18 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਫਰੀ ਚੈੱਕਅਪ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ. ਰਾਜਨ ਨੇ ਦੱਸਿਆ ਕਿ ਕੈਂਪ ਦੌਰਾਨ ਪਿਛਲੇ ਪਰਦੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਅਜੇ ਕਪੂਰ ਲੋੜਵੰਦ ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕਰਨਗੇ। ਉਹਨਾਂ ਦੱਸਿਆ ਕਿ ਡਾ. ਕਪੂਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ  (ਏਮਸ) ਤੇ ਵੀਨੂ ਆਈ ਇੰਸਟੀਚਿਊਟ ਦਿੱਲੀ ਤੋਂ ਇਲਾਵਾ ਸ਼ੰਕਰ ਨੇਤਰਾਲਿਆ ਚੇੱਨਈ ਵਿਖੇ ਸੇਵਾਵਾਂ ਨਿਭਾਉਣ ਦਾ ਤਜ਼ਰਬਾ ਰੱਖਦੇ ਹਨ। ਡਾ. ਰਾਜਨ ਨੇ ਸ਼ੁਗਰ ਜਾਂ ਬਲੱਡ ਪਰੈਸ਼ਰ ਦੀ ਵਜ੍ਹਾ ਨਾਲ ਨਜ਼ਰ ਖਰਾਬ ਹੋਣ ਵਾਲੇ ਮਰੀਜਾਂ ਨੂੰ ਖਾਸ ਤੌਰ ਤੇ ਇਸ ਫਰੀ ਕੈਂਪ ਦਾ ਲਾਭ ਉਠਾਉਣ ਦੀ ਪੁਰਜੋਰ ਅਪੀਲ ਵੀ ਕੀਤੀ ਹੈ।

LEAVE A REPLY

Please enter your comment!
Please enter your name here