ਬੁਢਲਾਡਾ 12 ਫਰਵਰੀ (ਸਾਰਾ ਯਹਾਂ/ ਅਮਨ ਮਹਿਤਾ ) —- ਰਿਜਰਵ ਹਲਕਾ ਬੁਢਲਾਡਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਡਾ: ਰਣਵੀਰ ਕੌਰ ਮੀਆਂ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਰੁੱਸੇ ਹੋਏ ਕਾਂਗਰਸੀ 10 ਦੇ ਕਰੀਬ ਸਰਪੰਚਾਂ ਨੂੰ ਆਪਣੇ ਨਾਲ ਤੋਰਨ ਵਿੱਚ ਸਫਲ਼ ਹੋਈ। ਨਿਰਾਸ਼ ਸਰਪੰਚਾਂ ਨੇ ਉਨ੍ਹਾਂ ਦਾ ਡਟਵਾਂ ਸਾਥ ਦੇਣ ਦਾ ਵਾਅਦਾ ਕੀਤਾ। ਉਸ ਦੀ ਚੋਣ ਮੁੰਹਿਮ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਬਰਦਸਤ ਹੁੰਗਾਰਾ ਮਿਲਣ ਲੱਗਿਆ ਹੈ। ਜਿਰਕਯੋਗ ਹੈ ਕਿ ਡਾ: ਰਣਵੀਰ ਕੌਰ ਮੀਆਂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਕੁਝ ਕਾਂਗਰਸੀ ਨਿਰਾਸ਼ ਚੱਲੇ ਹੋਏ ਸਨ, ਜਿਨ੍ਹਾਂ ਵਿੱਚ ਮੋਹਤਬਰ ਨੇਤਾ ਅਤੇ ਪਿੰਡਾਂ ਦੇ ਪੰਚ-ਸਰਪੰਚ ਵੀ ਸ਼ਾਮਿਲ ਸਨ। ਡਾ: ਰਣਵੀਰ ਕੌਰ ਮੀਆਂ, ਉਨ੍ਹਾਂ ਦੇ ਪਤੀ ਸਰਪੰਚ ਸਰਬਜੀਤ ਸਿੰਘ, ਉਨ੍ਹਾਂ ਦੇ ਸਹੁਰਾ ਸੰਧੂਰਾ ਸਿੰਘ ਰਿਟਾ: ਤਹਿਸੀਲਦਾਰ, ਯੂਥ ਆਗੂ ਗੁਰਪ੍ਰੀਤ ਸਿੰਘ ਗੈਰੀ ਨੇ ਕਾਂਗਰਸੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੀ ਜਿੱਤ ਦਾ ਸੰਕਲਪ ਲਿਆ। ਇਸ ਤੋਂ ਬਾਅਦ ਇਹ ਪੰਚ-ਸਰਪੰਚ ਵੱਡੇ ਕਾਫਲੇ ਦੇ ਰੂਪ ਵਿੱਚ ਉਨ੍ਹਾਂ ਨਾਲ ਤੁਰ ਪਏ। ਰੁੱਸੇ ਹੋਏ ਸਰਪੰਚਾਂ ਵਿੱਚ ਸਰਪੰਚ ਜੱਗਾ ਸਿੰਘ, ਸਰਪੰਚ ਨਿਰਮਲ ਸਿੰਘ ਗੰਢੂ ਕਲਾਂ, ਸਰਪੰਚ ਦੇਸਾ ਸਿੰਘ ਆਂਡਿਆਵਾਲੀ, ਸਰਪੰਚ ਬੱਬੂ ਸਿੰਘ ਲੱਖੀਵਾਲ, ਸਰਪੰਚ ਕ੍ਰਿਸ਼ਨ ਸਿੰਘ ਜੀਵਨ ਨਗਰ, ਸਰਪੰਚ ਪੱਪੂ ਸਿੰਘ ਬੀਰੇਵਾਲਾ, ਗਗਨਦੀਪ ਸਿੰਘ ਬਾਬਾ ਦਸ਼ਮੇਸ਼ ਨਗਰ, ਸਰਪੰਚ ਰਾਜੂ ਸਿੰਘ ਦਰੀਅਪੁਰ ਤੋਂ ਇਲਾਵਾ ਹੋਰ ਵੀ ਸਨ। ਡਾ: ਮੀਆਂ ਨੇ ਕਾਂਗਰਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਰਿਵਾਰ ਵੱਡਾ ਅਤੇ ਵਿਸ਼ਾਲ ਪਰਿਵਾਰ ਹੈ। ਜਿਸ ਦੇ ਏਕੇ ਨਾਲ ਕਿਸੇ ਵੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ਸ਼ਹਿਰ ਵਿੱਚ ਵੀ ਬਹੁਤ ਹੀ ਵਧੀਆ ਹਾਲਾਤ ਹਨ। ਕਾਂਗਰਸ ਇੱਕ ਜੁੱਟ ਹੋ ਕੇ ਭਾਰੀ ਬਹੁਮਤ ਨਾਲ ਸੀਟ ਜਿੱਤੇਗੀ ਅਤੇ ਸੂਬੇ ਵਿੱਚ ਚੰਨੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਮੁੜ ਆਉਣੀ ਯਕੀਨੀ ਹੈ।