ਮਾਨਸਾ 7,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਅਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ ਨਰਿੰਦਰ ਭਾਰਗਵ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪੁੱਜਿਆ, ਜਦੋਂ ਉਨ੍ਹਾਂ ਦੇ ਸੱਸ ਮਾਤਾ ਸ੍ਰੀਮਤੀ ਕ੍ਰਿਸ਼ਨਾ ਦੇਵੀ ਦਾ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਧੀਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦੇ ਹਮੇਸ਼ਾ ਹੱਕ ਸੱਚ ਵਿਚ ਖੜ੍ਹੇ ਰਹੇ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 7 ਅਕਤੂਬਰ ਨੂੰ ਮਲੋਟ ਵਿਖੇ 2 ਵਜੇ ਕੀਤਾ ਜਾ ਰਿਹਾ ਹੈ। ਉਹ ਆਪਣੇ ਪਿੱਛੇ ਪੰਜ ਧੀਆਂ , ਦੋਹਤੇ – ਦੋਹਤੀਆਂ ਰਿਸ਼ਤੇਦਾਰਾਂ, ਅਤੇ ਵੱਡੇ ਸ਼ਰੀਕੇ ਕਬੀਲੇ, ਅਤੇ ਅੰਗਾਂ ਸਾਕਾਂ ਨੂੰ ਛੱਡ ਗਏ ਹਨ।