
ਬੁਢਲਾਡਾ 18 ਜੂਨ(ਸਾਰਾ ਯਹਾਂ/ਅਮਨ ਮੇਹਤਾ): ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਆਈਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆ ਗਈਆ ਹਨ ਜਿਸ ਤਹਿਤ ਡਾ ਨਰਿੰਦਰ ਭਾਰਗਵ ਤੀਸਰੀ ਵਾਰ ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਨਿਯੁਕਤ ਕੀਤੇ ਗਏ ਹਨ । ਇਸ ਤੋਂ ਇਲਾਵਾ ਜ਼ਿਲ੍ਹੇ ਦੇ ਐਸ ਐਸ ਪੀ ਸੁਰਿੰਦਰ ਲਾਂਬਾ ਨੂੰ ਐੱਸਐੱਸਪੀ ਪਠਾਨਕੋਟ ਅਤੇ ਗੁਲਨੀਤ ਸਿੰਘ ਖੁਰਾਨਾ ਨੂੰ ਐੱਸਐੱਸਪੀ ਪਠਾਨਕੋਟ ਤੋਂ ਐੱਸਐੱਸਪੀ ਅੰਮ੍ਰਿਤਸਰ (ਰੂਲਰ) ਨਿਯੁਕਤ ਕੀਤਾ ਗਿਆ ਹੈ।
